ਜਦੋਂ ਚਮੜੀ ਦੇ ਰੋਮ ਤੇਲ, ਧੂੜ ਅਤੇ ਮਰੀ ਹੋਈ ਚਮੜੀ ਦੇ ਕੋਸ਼ਿਕਿਆਂ ਨਾਲ ਭਰ ਜਾਂਦੇ ਹਨ, ਤਾਂ ਉੱਥੇ ਇਨਫੈਕਸ਼ਨ ਹੋਣ ਕਾਰਨ ਮੁਹਾਂਸੇ ਬਣਨ ਲੱਗ ਪੈਂਦੇ ਹਨ।

ਇਹ ਮੁਹਾਂਸੇ ਨਾ ਸਿਰਫ਼ ਚਿਹਰੇ ਦੀ ਸੁੰਦਰਤਾ 'ਤੇ ਅਸਰ ਪਾਂਦੇ ਹਨ, ਬਲਕਿ ਕਈ ਵਾਰ ਦਰਦ ਅਤੇ ਸੋਜ ਦਾ ਕਾਰਨ ਵੀ ਬਣ ਜਾਂਦੇ ਹਨ।

ਸਮੇਂ ਸਿਰ ਇਨ੍ਹਾਂ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਇਹ ਨਿਸ਼ਾਨ ਛੱਡ ਸਕਦੇ ਹਨ। ਆਓ ਜਾਣਦੇ ਹਾਂ ਕੁੱਝ ਘਰੇਲੂ ਉਪਾਅ

ਨਿੰਬੂ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਰਾਤ ਨੂੰ ਨਿੰਬੂ ਦਾ ਰਸ ਮੁਹਾਂਸਿਆਂ 'ਤੇ ਲਗਾਓ ਅਤੇ ਸਵੇਰੇ ਧੋ ਲਵੋ।

ਹਲਦੀ ਵਿਚ ਸੋਧਣ ਵਾਲੀਆਂ ਖ਼ੂਬੀਆਂ ਹੁੰਦੀਆਂ ਹਨ। ਹਲਦੀ ਨੂੰ ਸ਼ਹਿਦ ਨਾਲ ਮਿਲਾ ਕੇ ਲੇਪ ਬਣਾਓ ਅਤੇ ਪਿੰਪਲਸ 'ਤੇ ਲਗਾਓ।

ਅਲੋਵੇਰਾ ਜੈਲ ਸਕਿੱਨ ਨੂੰ ਠੰਡਕ ਪ੍ਰਦਾਨ ਕਰਦੀ ਹੈ ਅਤੇ ਇਨਫਲਾਮੇਸ਼ਨ ਘਟਾਉਂਦਾ ਹੈ। ਰੋਜ਼ ਅਲੋਵੇਰਾ ਜੈਲ ਪਿੰਪਲ ਵਾਲੀ ਥਾਂ 'ਤੇ ਲਗਾਓ।

ਟੀ ਟ੍ਰੀ ਆਇਲ – ਇਹ ਬੈਕਟੀਰੀਆ ਨੂੰ ਮਾਰਨ ਵਾਲਾ ਤੇਲ ਹੈ। ਟੀ ਟ੍ਰੀ ਆਇਲ ਨੂੰ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਪਿੰਪਲ ਤੇ ਲਗਾਓ।

ਚੰਦਨ ਪਾਊਡਰ ਨੂੰ ਗੁਲਾਬ ਜਲ ਨਾਲ ਮਿਲਾ ਕੇ ਲਗਾਉਣ ਨਾਲ ਚਮੜੀ ਠੰਡੀ ਰਹਿੰਦੀ ਹੈ ਅਤੇ ਪਿੰਪਲ ਘਟਦੇ ਹਨ।

ਮੁਲਤਾਨੀ ਮਿੱਟੀ ਪਿੰਪਲਸ ਤੋਂ ਛੁਟਕਾਰਾ ਪਾਉਣ ਦੇ ਲਈ ਇੱਕ ਰਾਮਬਾਣ ਹੈ। ਇਹ ਚਮੜੀ ਵਿੱਚੋਂ ਤੇਲ ਅਤੇ ਗੰਦਗੀ ਖਿੱਚਦੀ ਹੈ। ਹਫ਼ਤੇ ਵਿੱਚ 2 ਵਾਰੀ ਮੁਲਤਾਨੀ ਮਿੱਟੀ ਦਾ ਮਾਸਕ ਲਗਾਓ।

ਬੇਸਨ ਅਤੇ ਦਹੀਂ – ਦੋਵਾਂ ਨੂੰ ਮਿਲਾ ਕੇ ਪੇਸਟ ਬਣਾਓ ਤੇ ਚਿਹਰੇ 'ਤੇ ਲਗਾਓ। ਇਹ ਡੈਡ ਸਕਿਨ ਹਟਾਉਂਦਾ ਹੈ ਤੇ ਪਿੰਪਲ ਵਧਣ ਤੋਂ ਰੋਕਦਾ ਹੈ।

ਰੋਜ਼ ਸਵੇਰੇ ਚਿਹਰਾ ਕੱਚੇ ਦੁੱਧ ਨਾਲ ਧੋਣ ਨਾਲ ਚਮੜੀ ਸਾਫ ਰਹਿੰਦੀ ਹੈ।

ਹਰੀ ਪੱਤੀਆਂ ਵਾਲੇ ਜੂਸ (ਤੁਲਸੀ/ਨਿੰਮ) – ਇਹਨਾਂ ਦੇ ਰਸ ਨੂੰ ਮੁਹਾਂਸਿਆਂ 'ਤੇ ਲਗਾਉਣ ਨਾਲ ਇਨਫੈਕਸ਼ਨ ਘਟਦੀ ਹੈ।