ਘੱਟ ਉਮਰ ਵਾਲੇ ਲੋਕ ਸਫੈਦ ਵਾਲਾਂ ਵਰਗੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਵਾਲਾਂ 'ਤੇ ਬਹੁਤ ਜ਼ਿਆਦਾ ਕੈਮੀਕਲ ਲਗਾਉਣ ਨਾਲ ਵਾਲ ਸਮੇਂ ਤੋਂ ਪਹਿਲਾਂ ਸਫੈਦ ਹੋ ਜਾਂਦੇ ਹਨ ਅਤੇ ਫਿਰ ਸਫੇਦ ਵਾਲਾਂ ਨੂੰ ਰੰਗ ਦੇਣ ਲਈ ਦੁਬਾਰਾ ਕੈਮੀਕਲ ਵਾਲੇ ਕਲਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਬਾਕੀ ਕਾਲੇ ਵਾਲ ਵੀ ਸਫੇਦ ਹੋਣ ਲੱਗਦੇ ਹਨ ਜੇਕਰ ਤੁਸੀਂ ਬਾਜ਼ਾਰ 'ਚ ਮਿਲਣ ਵਾਲੇ ਕੈਮੀਕਲ ਰੰਗਾਂ ਨੂੰ ਲਗਾਉਣ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਘਰ 'ਚ ਕਈ ਤਰੀਕਿਆਂ ਨਾਲ ਆਪਣੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ ਹਲਦੀ ਅਤੇ ਸਰ੍ਹੋਂ ਦੇ ਤੇਲ ਨਾਲ ਵਾਲਾਂ ਲਈ ਕੁਦਰਤੀ ਹੇਅਰ ਡਾਈ ਬਣਾਉਣ ਬਾਰੇ ਦੱਸ ਰਹੇ ਹਾਂ। ਇਸ ਨਾਲ ਤੁਹਾਡੇ ਵਾਲ ਕੁਝ ਹੀ ਦਿਨਾਂ 'ਚ ਪੂਰੀ ਤਰ੍ਹਾਂ ਕਾਲੇ ਹੋ ਜਾਣਗੇ ਸਰ੍ਹੋਂ ਦਾ ਤੇਲ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਜਦੋਂ ਕਿ ਹਲਦੀ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਹੇਅਰ ਡਾਈ ਬਣਾਉਣ ਲਈ ਤੁਹਾਨੂੰ 3-4 ਚਮਚ ਸਰ੍ਹੋਂ ਦਾ ਤੇਲ ਚਾਹੀਦਾ ਹੈ। ਲੋਹੇ ਦੇ ਕੜਾਹੀ ਜਾਂ ਪੈਨ ਵਿਚ ਤੇਲ ਪਾ ਕੇ ਗੈਸ 'ਤੇ ਗਰਮ ਕਰਨ ਲਈ ਰੱਖੋ। ਹੁਣ ਤੇਲ 'ਚ 2 ਚਮਚ ਹਲਦੀ ਮਿਲਾ ਕੇ ਘੱਟ ਅੱਗ 'ਤੇ ਪਕਾਓ। ਜਦੋਂ ਹਲਦੀ ਅਤੇ ਤੇਲ ਦਾ ਰੰਗ ਡਾਈ ਵਾਂਗ ਕਾਲਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਇੱਕ ਕਟੋਰੀ ਵਿੱਚ ਤੇਲ ਕੱਢੋ ਅਤੇ ਇਸਨੂੰ ਥੋੜਾ ਠੰਡਾ ਹੋਣ ਲਈ ਰੱਖੋ ਹੁਣ ਤੇਲ ਤੋਂ ਤਿਆਰ ਇਸ ਹਲਕੇ ਅਤੇ ਕੁਦਰਤੀ ਹੇਅਰ ਡਾਈ ਵਿੱਚ ਵਿਟਾਮਿਨ ਈ ਦਾ 1 ਕੈਪਸੂਲ ਮਿਲਾਓ। ਇਸ ਨੂੰ ਸਫੇਦ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਕਾਲੇ ਵਾਲਾਂ 'ਤੇ ਵੀ ਲਗਾਇਆ ਜਾ ਸਕਦਾ ਹੈ। ਇਸ ਨੂੰ ਤੇਲ ਦੀ ਤਰ੍ਹਾਂ 2 ਘੰਟੇ ਤੱਕ ਲਗਾ ਕੇ ਰੱਖੋ ਅਤੇ ਫਿਰ ਪਾਣੀ ਜਾਂ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨੂੰ ਹਫਤੇ 'ਚ ਘੱਟ ਤੋਂ ਘੱਟ ਦੋ ਵਾਰ ਲਗਾਓ। ਕੁਝ ਹੀ ਦਿਨਾਂ 'ਚ ਤੁਹਾਡੇ ਵਾਲ ਪੂਰੀ ਤਰ੍ਹਾਂ ਕਾਲੇ ਹੋਣ ਲੱਗ ਜਾਣਗੇ।