ਵਿਟਾਮਿਨ-ਈ ਕੈਪਸੂਲ ਤੇ ਐਲੋਵੇਰਾ ਜੈੱਲ, ਇਹ ਦੋਵੇਂ ਹੀ Skinਲਈ ਕਾਫੀ ਫਾਇਦੇਮੰਦ ਹਨ।

ਵਿਟਾਮਿਨ-ਈ ਕੈਪਸੂਲ ਤੇ ਐਲੋਵੇਰਾ ਜੈੱਲ, ਇਹ ਦੋਵੇਂ ਹੀ Skinਲਈ ਕਾਫੀ ਫਾਇਦੇਮੰਦ ਹਨ।

ਇਨ੍ਹਾਂ ਦੋਵਾਂ ਨੂੰ ਮਿਲਾ ਕੇ ਇਸਤੇਮਾਲ ਕਰਨ ਨਾਲ ਸਕਿਨ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲ ਸਕਦੇ ਹਨ।

ਵਿਟਾਮਿਨ-ਈ ਤੇ ਐਲੋਵੇਰਾ ਜੈੱਲ ਦੋਵੇਂ ਹੀ ਸਕਿਨ ਨੂੰ ਗਹਿਰਾਈ ਤੋਂ ਮੌਇਸਚਰਾਈਜ਼ ਕਰਦੇ ਹਨ। ਇਹ ਸੁੱਕੀ ਤੇ ਰੁੱਖੀ ਸਕਿਨ ਲਈ ਖਾਸਤੌਰ 'ਤੇ ਫਾਇਦੇਮੰਦ ਹੈ।

Vitamin E ਤੇ ਐਲੋਵੇਰਾ ਜੈਲ ਦੋਵੇਂ ਹੀ ਸਕਿਨ ਦੀ ਰੰਗਤ ਨੂੰ ਨਿਖਾਰਨ 'ਚ ਮਦਦ ਕਰਦੇ ਹਨ। ਇਹ ਦਾਗ-ਧੱਬਿਆਂ, ਪਿੰਗਮੈਂਟੇਸ਼ਨ ਤੇ ਕਾਲੇ ਘੇਰਿਆਂ ਨੂੰ ਘਟਾਉਣ 'ਚ ਮਦਦ ਕਰ ਸਕਦਾ ਹੈ।

ਦੋਵੇਂ ਹੀ ਸਕਿਨ ਨੂੰ ਨਰਮ ਤੇ ਚਮਕਦਾਰ ਬਣਾਉਂਦੇ ਹਨ। ਇਹ ਸਕਿਨ ਦੀ ਬਣਤਰ ਨੂੰ ਸੁਧਾਰਨ 'ਚ ਮਦਦ ਕਰ ਸਕਦਾ ਹੈ।



ਐਲੋਵੇਰਾ ਜੈੱਲ 'ਚ ਮੌਜੂਦ ਐਂਟੀ-ਇਨਫਲੇਮੇਟਰੀ ਗੁਣ ਸਕਿਨ ਨੂੰ ਸ਼ਾਂਤ ਕਰਦੇ ਹਨ ਤੇ ਸੋਜ ਘਟਾਉਂਦੇ ਹਨ। ਵਿਟਾਮਿਨ ਈ ਸਕਿਨ ਨੂੰ ਸਨ ਡੈਮੇਜ ਤੋਂ ਬਚਾਉਂਦਾ ਹੈ ਤੇ ਜਲਣ ਘਟਾਉਂਦਾ ਹੈ।

ਵਿਟਾਮਿਨ ਈ ਤੇ ਐਲੋਵੇਰਾ ਜੈੱਲ ਦੋਵੇਂ ਸਕਿਨ ਨੂੰ ਜਵਾਨ ਰੱਖਣ 'ਚ ਮਦਦ ਕਰਦੇ ਹਨ। ਇਹ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਲੱਛਣਾਂ ਨੂੰ ਘਟਾਉਣ 'ਚ ਮਦਦਗਾਰ ਸਾਬਿਤ ਹੁੰਦੇ ਹਨ।



ਇਕ ਕੌਲੀ 'ਚ ਇੱਕ ਵਿਟਾਮਿਨ-ਈ ਕੈਪਸੂਲ ਤੇ ਇਕ ਚਮਚ ਐਲੋਵੇਰਾ ਜੈੱਲ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਚਿਹਰੇ 'ਤੇ ਲਗਾਓ। 20-25 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਸਾਫ਼ ਕਰੋ, ਵਿਟਾਮਿਨ-ਈ ਕੈਪਸੂਲ ਦਾ ਤੇਲ ਤੇ ਥੋੜ੍ਹਾ ਜਿਹਾ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ 'ਤੇ ਲਗਾਓ।



ਵਿਟਾਮਿਨ-ਈ ਕੈਪਸੂਲ ਤੇ ਐਲੋਵੇਰਾ ਜੈੱਲ ਦੀ ਵਰਤੋਂ ਕਰਨ ਤੋਂ ਪਹਿਲਾਂ, ਪੈਚ ਟੈਸਟ ਜ਼ਰੂਰ ਕਰੋ। ਜੇਕਰ ਤੁਹਾਨੂੰ ਕਿਸੇ ਵੀ ਸਮੱਗਰੀ ਤੋਂ ਐਲਰਜੀ ਹੈ ਤਾਂ ਇਸਦੀ ਵਰਤੋਂ ਨਾ ਕਰੋ।