ਦੁਸਹਿਰੇ ਦਾ ਤਿਉਹਾਰ 12 ਅਕਤੂਬਰ ਨੂੰ ਮਨਾਇਆ ਜਾਵੇਗਾ ਦੁਸਹਿਰੇ ਨੂੰ ਵਿਜਯਾਦਸ਼ਮੀ ਵੀ ਕਿਹਾ ਜਾਂਦਾ ਹੈ ਧਾਰਮਿਕ ਮਾਨਤਾਵਾਂ ਅਨੁਸਾਰ ਦੁਸਹਿਰੇ ਦਾ ਤਿਉਹਾਰ ਮਨਾਉਣ ਪਿੱਛੇ ਦੋ ਮੁੱਖ ਕਾਰਨ ਹਨ ਮਾਤਾ ਸੀਤਾ ਨੂੰ ਰਾਵਣ ਦੀ ਗ਼ੁਲਾਮੀ ਤੋਂ ਛੁਡਾਉਣ ਲਈ ਭਗਵਾਨ ਰਾਮ ਨੇ ਰਾਵਣ ਨੂੰ ਮਾਰ ਕੇ ਜੰਗ ਜਿੱਤੀ ਇਸ ਲਈ ਇਸ ਦਿਨ ਵੱਖ-ਵੱਖ ਥਾਵਾਂ 'ਤੇ ਰਾਵਣ ਦੇ ਪੁਤਲੇ ਬਣਾ ਕੇ ਫੂਕੇ ਜਾਂਦੇ ਹਨ ਇਸ ਦਿਨ ਮਾਂ ਦੁਰਗਾ ਨੇ ਚੰਡੀ ਦਾ ਰੂਪ ਧਾਰ ਕੇ ਮਹਿਸ਼ਾਸੁਰ ਨੂੰ ਮਾਰਿਆ ਸੀ ਮਾਂ ਦੁਰਗਾ ਅਤੇ ਮਹਿਸ਼ਾਸੁਰ ਦਾ ਯੁੱਧ ਲਗਭਗ 9 ਦਿਨਾਂ ਤੱਕ ਚੱਲਿਆ ਇਸੇ ਲਈ ਦੁਸਹਿਰੇ ਦਾ ਤਿਉਹਾਰ 10 ਦਿਨ ਮਨਾਇਆ ਜਾਂਦਾ ਹੈ ਅਤੇ ਸਾਨੂੰ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ