ਔਰਤਾਂ ਜਿੱਥੇ ਹਰ ਪੱਖ ਤੋਂ ਮਰਦਾਂ ਨੂੰ ਮੁਕਾਬਲਾ ਦੇ ਰਹੀਆਂ ਹਨ, ਉਥੇ ਸ਼ਰਾਬ ਪੀਣ ਦੇ ਮਾਮਲੇ ਵਿੱਚ ਵੀ ਮਰਦਾਂ ਤੋਂ ਪਿੱਛੇ ਨਹੀਂ



ਕੇਂਦਰ ਸਰਕਾਰ ਨੇ 2019 ਤੋਂ 2022 ਦਰਮਿਆਨ ਰਾਸ਼ਟਰੀ ਪਰਿਵਾਰ ਤੇ ਸਿਹਤ ਸਰਵੇਖਣ (NFHS-5) ਕਰਵਾਇਆ ਸੀ



ਇਸ ਵਿੱਚ ਸ਼ਰਾਬ ਪੀਣ ਵਾਲੀਆਂ ਔਰਤਾਂ ਦੀ ਵੱਧ ਰਹੀ ਗਿਣਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ।



ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਰਾਜ ਅਰੁਣਾਚਲ ਪ੍ਰਦੇਸ਼ ਵਿੱਚ ਸਭ ਤੋਂ ਵੱਧ ਔਰਤਾਂ ਸ਼ਰਾਬ ਦੀਆਂ ਸ਼ੌਕੀਨ ਹਨ।



ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ 15 ਸਾਲ ਤੋਂ ਵੱਧ ਉਮਰ ਦੀਆਂ 24 ਫੀਸਦੀ ਲੜਕੀਆਂ ਸ਼ਰਾਬ ਪੀਂਦੀਆਂ ਹਨ।



ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਸਿੱਕਮ ਵਿੱਚ ਸਭ ਤੋਂ ਵੱਧ ਸ਼ਰਾਬ ਪੀਣ ਵਾਲੀਆਂ ਔਰਤਾਂ ਹਨ।



ਇੱਥੇ 16 ਫੀਸਦੀ ਕੁੜੀਆਂ ਸ਼ਰਾਬ ਪੀਂਦੀਆਂ ਹਨ।



ਜਦੋਂਕਿ ਦੇਸ਼ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ 1.03 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ



ਜਿਨ੍ਹਾਂ ਵਿੱਚੋਂ 1.6 ਫੀਸਦੀ ਪੇਂਡੂ ਖੇਤਰ ਤੇ 0.6 ਫੀਸਦੀ ਸ਼ਹਿਰੀ ਖੇਤਰਾਂ ਤੋਂ ਆਉਂਦੀਆਂ ਹਨ।



ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਭਾਰਤ 'ਚ ਹਰ ਸਾਲ 16 ਕਰੋੜ ਲੋਕ ਸ਼ਰਾਬ ਪੀਂਦੇ ਹਨ।