ਸ਼ੀਸ਼ੇ ਨੂੰ ਸਾਫ਼ ਰੱਖਣ ਦਾ ਆਸਾਨ ਅਤੇ ਕਿਫ਼ਾਇਤੀ ਤਰੀਕਾ ਸ਼ੀਸ਼ੇ ਨੂੰ ਸਾਫ ਕਰਨ ਲਈ ਹਮੇਸ਼ਾ ਕੱਪੜੇ ਦੀ ਬਜਾਏ ਕਾਗਜ਼ ਦੀ ਵਰਤੋਂ ਕਰਨੀ ਚਾਹੀਦੀ ਹੈ, ਅਜਿਹਾ ਕਰਨ ਨਾਲ ਸ਼ੀਸ਼ੇ ‘ਤੇ ਜਮ੍ਹਾ ਨਮੀ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਅਤੇ ਸ਼ੀਸ਼ੇ ਉੱਪਰ ਸੁੱਕੇ ਪਾਣੀ ਦੇ ਨਿਸ਼ਾਨ ਨਹੀਂ ਰਹਿੰਦੇ। ਟੈਲਕਮ ਪਾਊਡਰ ਇਕ ਅਜਿਹਾ ਪਦਾਰਥ ਹੈ ਜਿਸਦੀ ਵਰਤੋਂ ਕਰਕੇ ਸ਼ੀਸ਼ੇ ਨੂੰ ਬਿਹਤਰ ਢੰਗ ਨਾਲ ਚਮਕਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਨਾਲ ਸ਼ੀਸ਼ੇ ‘ਤੇ ਦਾਗ ਨਹੀਂ ਲਗਦੇ। ਜੇਕਰ ਸ਼ੀਸ਼ੇ ਉੱਪਰ ਕੋਈ ਡੂੰਘਾ ਦਾਗ ਹੋਵੇ ਤਾਂ ਚਿੱਟੇ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਿੰਬੂ ਵਿਚ ਅਜਿਹੇ ਐਸਿਡ ਹੁੰਦੇ ਹਨ ਜੋ ਸ਼ੀਸ਼ੇ ਤੇ ਜੰਮੇ ਦਾਗ ਨੂੰ ਨਰਮ ਕਰਦੇ ਹਨ। ਪਾਣੀ ‘ਚ ਨਮਕ ਮਿਲਾ ਕੇ ਇਸ ਨਾਲ ਸ਼ੀਸ਼ਾ ਸਾਫ਼ ਕਰ ਲਓ। ਇਸ ਨਾਲ ਸ਼ੀਸ਼ਾ ਚਮਕਦਾਰ ਹੋ ਜਾਵੇਗਾ। ਇਸ ਤਰ੍ਹਾਂ ਇਨ੍ਹਾਂ ਤਰੀਕਿਆਂ ਰਾਹੀਂ ਸ਼ੀਸ਼ਿਆਂ ਨੂੰ ਸਾਫ਼ ਸੁਥਰੇ ਤੇ ਚਮਕਦਾਰ ਬਣਾਇਆ ਜਾ ਸਕਦਾ ਹੈ।