Coffee ਇਨਸਾਨ ਦੇ ਸਰੀਰ ਵਿੱਚ ਤਾਜ਼ਗੀ ਤੇ ਐਨਰਜੀ ਭਰ ਦਿੰਦੀ ਹੈ। ਕਈ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਕੌਫੀ ਦੀ ਚੁਸਕੀ ਨਾਲ ਕਰਦੇ ਹਨ। ਇਸ ਵਿੱਚ ਕਈ ਫਲੇਵਰ ਹੁੰਦੇ ਹਨ ਜਿਸ ਵਿੱਚ ਕੁਝ ਸਸਤੇ ਤੇ ਕੁਝ ਮਹਿੰਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕੌਫੀ ਕਿਹੜੀ ਹੈ। kopi luwak ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਕੌਫੀ ਕਿਹਾ ਜਾਂਦਾ ਹੈ। ਇਸ ਨੂੰ ਬਣਾਉਣ ਲਈ ਬਿੱਲੀ ਦੇ ਮਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੌਫੀ ਸਵਾਦ ਵਿੱਚ ਬੇਮਿਸਾਲ ਹੋਣ ਦੇ ਨਾਲ-ਨਾਲ ਪੌਸਟਿਕ ਹੁੰਦੀ ਹੈ। ਬਿੱਲੀ ਦੇ ਮਲ ਤੋਂ ਜੋ ਕੌਫੀ ਦਾ ਹਿੱਸਾ ਨਿਕਲ ਕੇ ਆਉਂਦਾ ਹੈ ਤਾਂ ਉਸ ਨੂੰ ਸ਼ੁੱਧ ਕਰਕੇ ਬਣਾਇਆ ਜਾਂਦਾ ਹੈ। ਇਸ ਕੌਫੀ ਦੇ ਇੱਕ ਕੱਪ ਦੀ ਕੀਮਤ 6 ਹਜ਼ਾਰ ਤੋਂ ਵੀ ਜ਼ਿਆਦਾ ਹੁੰਦੀ ਹੈ।