ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਨੇ ਸੈਮੀਫਾਈਨਲ ਮੈਚ 'ਚ ਕ੍ਰੋਏਸ਼ੀਆ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ।

ਹੁਣ ਫਾਈਨਲ ਮੈਚ ਤੋਂ ਠੀਕ ਪਹਿਲਾਂ ਵੱਡੀ ਖਬਰ ਸਾਹਮਣੇ ਆਈ ਹੈ। ਅਰਜਨਟੀਨਾ ਦੇ ਮਹਾਨ ਖਿਡਾਰੀ ਅਤੇ ਕਪਤਾਨ ਲਿਓਨਲ ਮੇਸੀ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਸਕਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਮੇਸੀ ਨੇ ਆਪਣੇ ਸੰਨਿਆਸ ਦੀ ਪੁਸ਼ਟੀ ਕਰ ਦਿੱਤੀ ਹੈ। ਮੇਸੀ ਆਪਣੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਖੇਡ ਰਿਹਾ ਹੈ।

ਮੇਸੀ ਦੀ ਕਪਤਾਨੀ ਵਾਲੀ ਅਰਜਨਟੀਨਾ ਨੇ ਸੈਮੀਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕ੍ਰੋਏਸ਼ੀਆ 'ਤੇ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਮੇਸੀ ਦੇ ਸੰਨਿਆਸ ਦੀ ਖਬਰ ਸਾਹਮਣੇ ਆਈ।

ਹਿੰਦੁਸਤਾਨ ਟਾਈਮਜ਼ 'ਤੇ ਛਪੀ ਖਬਰ ਮੁਤਾਬਕ ਮੇਸੀ ਨੇ ਆਪਣੇ ਸੰਨਿਆਸ ਦੀ ਪੁਸ਼ਟੀ ਕਰ ਦਿੱਤੀ ਹੈ। ਮੇਸੀ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਮੈਂ ਫਾਈਨਲ ਮੈਚ ਖੇਡਣ ਦੇ ਨਾਲ ਵਿਸ਼ਵ ਕੱਪ ਦੇ ਸਫ਼ਰ ਦਾ ਅੰਤ ਕਰਾਂਗਾ।

'ਅਗਲਾ ਵਿਸ਼ਵ ਕੱਪ ਲੰਬੇ ਸਮੇਂ ਬਾਅਦ ਆਵੇਗਾ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਉਦੋਂ ਤੱਕ ਅਜਿਹਾ ਕਰ ਸਕਾਂਗਾ। ਇਸ ਤਰੀਕੇ ਨਾਲ ਖਤਮ ਕਰਨਾ ਸਭ ਤੋਂ ਚੰਗਾ ਹੈ।'

ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਟੀਮ ਨੇ ਸੈਮੀਫਾਈਨਲ ਮੈਚ 'ਚ ਕ੍ਰੋਏਸ਼ੀਆ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ।