ਭਾਰਤੀ ਰਸੋਈਆਂ ਦੇ ਵਿੱਚ ਕਈ ਗੁਣਕਾਰੀ ਮਸਾਲਿਆਂ ਦੀ ਵਰਤੋਂ ਕਰ ਕੀਤੀ ਜਾਂਦੀ ਹੈ। ਜਿਨ੍ਹਾਂ ਤੋਂ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਮੁਲੱਠੀ। ਆਓ ਜਾਣਦੇ ਹਾਂ ਇਸ ਦੇ ਸੇਵਨ ਨਾਲ ਮਿਲਣ ਵਾਲੇ ਗੁਣਕਾਰੀ ਫਾਇਦਿਆਂ ਬਾਰੇ ਆਯੁਰਵੇਦ ਵਿੱਚ ਮੁਲੱਠੀ ਦੇ ਔਸ਼ਧੀ ਗੁਣਾਂ ਦਾ ਵਰਣਨ ਕੀਤਾ ਗਿਆ ਹੈ ਆਯੁਰਵੈਦਿਕ ਡਾਕਟਰ ਸ਼੍ਰੇਏ ਨੇ ਸਰਦੀਆਂ ਦੇ ਮੌਸਮ ਵਿਚ ਸੌਣ ਤੋਂ ਪਹਿਲਾਂ ਮੁਲੱਠੀ ਵਾਲੇ ਦੁੱਧ ਪੀਣ ਦੇ ਫਾਇਦੇ ਦੱਸ ਹਨ ਸੌਣ ਤੋਂ ਪਹਿਲਾਂ ਮੁਲੱਠੀ ਦਾ ਦੁੱਧ ਪੀਣਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਮੁਲੱਠੀ ਵਾਲਾ ਦੁੱਧ ਪੀਣ ਨਾਲ ਇਨਸੌਮਨੀਆ ਘੱਟ ਹੋਵੇਗਾ ਅਤੇ ਤੁਹਾਨੂੰ ਚੰਗੀ ਨੀਂਦ ਆਵੇਗੀ। ਰੋਜ਼ਾਨਾ ਰਾਤ ਨੂੰ ਮੁਲੱਠੀ ਵਾਲਾ ਦੁੱਧ ਪੀਣ ਨਾਲ ਕਬਜ਼ ਦੀ ਸਮੱਸਿਆ ਘੱਟ ਹੋਵੇਗੀ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਰਾਤ ਨੂੰ ਮੁਲੱਠੀ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਪਿਸ਼ਾਬ ਸੰਬੰਧੀ ਸਮੱਸਿਆਵਾਂ ਘੱਟ ਹੋ ਸਕਦੀਆਂ ਹਨ। ਦੁੱਧ ਦੇ ਨਾਲ ਮੁਲੱਠੀ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਇਮਿਊਨਿਟੀ ਵੀ ਵਧੇਗੀ ਅਜਿਹੇ 'ਚ ਜੇਕਰ ਤੁਸੀਂ ਰੋਜ਼ ਰਾਤ ਨੂੰ ਮੁਲੱਠੀ ਵਾਲਾ ਦੁੱਧ ਪੀਓਗੇ ਤਾਂ ਅਗਲੀ ਸਵੇਰ ਊਰਜਾਵਾਨ ਮਹਿਸੂਸ ਕਰੋਗੇ ਅਤੇ ਥਕਾਵਟ ਅਤੇ ਕਮਜ਼ੋਰੀ ਦੀ ਸ਼ਿਕਾਇਤ ਘੱਟ ਹੋ ਜਾਵੇਗੀ। ਮੁਲੱਠੀ ਵਾਲਾ ਦੁੱਧ ਬਣਾਉਣ ਦੀ ਵਿਧੀ- ਤੁਹਾਨੂੰ ਇੱਕ ਗਲਾਸ ਕੋਸੇ ਦੁੱਧ ਵਿੱਚ ਇੱਕ ਚੌਥਾਈ ਚਮਚ ਮੁਲੱਠੀ ਪਾਊਡਰ ਮਿਲਾਉਣਾ ਹੋਵੇਗਾ।