ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 15 ਮਾਰਚ, 2021 ਨੂੰ sports presenter ਸੰਜਨਾ ਗਣੇਸ਼ਨ ਨਾਲ ਵਿਆਹ ਕੀਤਾ ਸੀ।



ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਨ੍ਹੀਂ ਦਿਨੀਂ ਸੱਟ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਹਨ। ਬੁਮਰਾਹ ਸਰਜਰੀ ਤੋਂ ਬਾਅਦ ਠੀਕ ਹੋ ਰਹੇ ਨੇ। ਤੇਜ਼ ਗੇਂਦਬਾਜ਼ ਦੀ ਨਿੱਜੀ ਜ਼ਿੰਦਗੀ ਵੀ ਬਹੁਤ ਦਿਲਚਸਪ ਹੈ।



ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬ੍ਰੇਕ 'ਤੇ ਹਨ।



ਬੁਹਮਰਾਹ ਦੀ ਪ੍ਰੇਮ ਕਹਾਣੀ ਬਹੁਤ ਦਿਲਚਸਪ ਹੈ। ਵਿਆਹ ਤੋਂ ਪਹਿਲਾਂ ਉਹ ਆਪਣੀ ਪਤਨੀ ਸੰਜਨਾ ਗਣੇਸ਼ਨ ਨੂੰ ਹੰਕਾਰੀ ਸਮਝਦੇ ਸੀ ਅਤੇ ਸੰਜਨਾ ਵੀ ਬੁਮਰਾਹ ਨੂੰ ਅਜਿਹਾ ਹੀ ਮੰਨਦੀ ਸੀ।



ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ ਦੋਵੇਂ ਹੀ ਖੇਡ ਦੇ ਨਾਲ ਜੁੜੇ ਹੋਏ ਹਨ। ਦੋਵਾਂ ਨੇ ਮਾਰਚ 2021 ਵਿੱਚ ਵਿਆਹ ਕੀਤਾ ਸੀ।



ਪਰ ਦੋਵਾਂ ਦੀ ਪ੍ਰੇਮ ਕਹਾਣੀ ਬਹੁਤ ਹੀ ਅਨੋਖੇ ਤਰੀਕੇ ਨਾਲ ਸ਼ੁਰੂ ਹੋਈ ਸੀ। 2019 ਵਰਲਡ ਦੌਰਾਨ ਦੋਵਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਇਸ ਤੋਂ ਪਹਿਲਾਂ ਦੋਵੇਂ ਇਕ-ਦੂਜੇ ਨੂੰ ਹੰਕਾਰੀ ਸਮਝਦੇ ਸਨ। ਬੁਮਰਾਹ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ।



ਬੁਮਰਾਹ ਨੇ ਇਕ ਇੰਟਰਵਿਊ 'ਚ ਕਿਹਾ ਸੀ, ''ਮੈਂ ਸੰਜਨਾ ਨੂੰ ਕਈ ਵਾਰ ਦੇਖਿਆ ਪਰ ਸਾਡੀ ਸਮੱਸਿਆ ਇਕ-ਦੂਜੇ ਲਈ ਇਕੋ ਜਿਹੀ ਸੀ। ਸੰਜਨਾ ਸੋਚਦੀ ਸੀ ਕਿ ਮੈਂ ਹੰਕਾਰੀ ਹਾਂ ਅਤੇ ਮੈਂ ਸੋਚਦੀ ਸੀ ਕਿ ਉਹ ਹੰਕਾਰੀ ਹੈ, ਇਸ ਲਈ ਅਸੀਂ ਕਦੇ ਗੱਲ ਨਹੀਂ ਕੀਤੀ।



ਗੇਂਦਬਾਜ਼ ਨੇ ਅੱਗੇ ਕਿਹਾ, ''ਮੈਂ ਪਹਿਲੀ ਵਾਰ ਉਸ ਨਾਲ 2019 ਵਿਸ਼ਵ ਕੱਪ ਦੌਰਾਨ ਗੱਲ ਕੀਤੀ ਸੀ, ਜਦੋਂ ਉਹ ਕਿਸੇ ਈਵੈਂਟ ਨੂੰ ਕਵਰ ਕਰਨ ਆਈ ਸੀ। ਇਸ ਤੋਂ ਬਾਅਦ ਅਸੀਂ ਦੋਸਤ ਬਣ ਗਏ ਅਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ। ਇਹ ਵਧੀਆ ਸੀ।



ਬੁਮਰਾਹ ਨੇ ਕਿਹਾ, ''ਸੰਜਨਾ ਨੂੰ ਖੇਡ ਦੀ ਚੰਗੀ ਸਮਝ ਹੈ। ਉਹ ਜਾਣਦੀ ਹੈ ਕਿ ਖਿਡਾਰੀ ਕਿਸ ਦੌਰ ਤੋਂ ਗੁਜ਼ਰ ਰਿਹਾ ਹੈ। ਇਸ ਲਈ ਜਦੋਂ ਚੀਜ਼ਾਂ ਠੀਕ ਨਹੀਂ ਹੁੰਦੀਆਂ, ਸਾਡੇ ਕੋਲ ਬਹੁਤ ਮਜ਼ੇਦਾਰ ਗੱਲਬਾਤ ਹੁੰਦੀ ਹੈ, ਜੋ ਮੇਰੇ ਲਈ ਬਹੁਤ ਮਦਦਗਾਰ ਹੁੰਦੀ ਹੈ।



ਬੁਮਰਾਹ ਅਕਸਰ ਹੀ ਆਪਣੀ ਪਤਨੀ ਸੰਜਨਾ ਦੇ ਨਾਲ ਕਿਊਟ ਤਸਵੀਰ ਸ਼ੇਅਰ ਕਰਦੇ ਰਹਿੰਦੇ ਹਨ ਤੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਨੇ।