ਮਾਹੀ ਗਿੱਲ ਨੂੰ ਸ਼ੁਰੂ ਤੋਂ ਹੀ ਐਕਟਿੰਗ ਦਾ ਸ਼ੌਕ ਸੀ, ਉਸਨੇ ਥੀਏਟਰਾਂ ਵਿੱਚ ਮਾਸਟਰਜ਼ ਕੀਤੀ ਹੈ ਅੱਜ ਆਪਣਾ ਜਨਮਦਿਨ ਮਨਾ ਰਹੀ ਮਾਹੀ ਲਾਈਵ ਇਨ ‘ਚ ਰਹਿੰਦੀ ਹੈ ਤੇ ਉਸਦੀ ਇੱਕ ਬੇਟੀ ਵੇਰੋਨਿਕਾ ਹੈ ਫਿਲਮਾਂ ਦੇ ਨਾਲ-ਨਾਲ ਮਾਹੀ ਦੀ ਨਿੱਜੀ ਜ਼ਿੰਦਗੀ ਵੀ ਸੁਰਖੀਆਂ 'ਚ ਰਹੀ ਹੈ ਮਾਹੀ ਆਪਣੀਆਂ ਸ਼ੁਰੂਆਤੀ ਫਿਲਮਾਂ ‘ਚ ਬੋਲਡ ਕਿਰਦਾਰ ਨਿਭਾਉਣ ਕਰਕੇ ਸੁਰਖੀਆਂ ‘ਚ ਰਹੀ ਸੀ ਮਾਹੀ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ ‘ਚ ਇੱਕ ਪੰਜਾਬੀ ਜੱਟ ਸਿੱਖ ਪਰਿਵਾਰ ‘ਚ ਹੋਇਆ ਸੀ ਮਾਹੀ ਨੇ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ਵਿੱਚ ਮਾਸਟਰਜ਼ ਕੀਤੀ ਹੈ ਥੀਏਟਰ ਦੇ ਨਾਲ-ਨਾਲ ਉਸ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਖ਼ਬਰਾਂ ਮੁਤਾਬਕ ਮਾਹੀ ਨੇ 17 ਸਾਲ ਦੀ ਉਮਰ 'ਚ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਟਿਕ ਨਹੀਂ ਸਕਿਆ ਅਤੇ ਜਲਦੀ ਹੀ ਇਹ ਰਿਸ਼ਤਾ ਖ਼ਤਮ ਹੋ ਗਿਆ ਮਾਹੀ ਨੇ ਆਪਣੀ ਜ਼ਿੰਦਗੀ 'ਚ ਇੱਕ ਹੋਰ ਵਿਅਕਤੀ ਨੂੰ ਜਗ੍ਹਾ ਦਿੱਤੀ, ਜਿਸ ਨਾਲ ਉਹ ਲਾਈਵ 'ਚ ਰਹਿੰਦੀ ਹੈ