ਪੰਜਾਬੀ ਗਾਇਕ ਤੇ ਅਦਾਕਾਰ ਮਨਕੀਰਤ ਔਲਖ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।



ਬੀਤੇ ਦਿਨੀਂ ਖਬਰਾਂ ਆਈਆਂ ਸਨ ਕਿ ਮਨਕੀਰਤ ਔਲਖ ਜਦੋਂ ਆਪਣੇ ਮੋਹਾਲੀ ਵਿਖੇ ਘਰ ਹੋਮ ਲੈਂਡ ਹਾਈਟਸ ਜਾ ਰਹੇ ਸੀ,



ਤਾਂ ਬਾਈਕ ਸਵਾਰ ਤਿੰਨ ਵਿਅਕਤੀਆਂ ਨੇ ਲਗਭਗ 2 ਕਿਲੋਮੀਟਰ ਤੱਕ ਔਲਖ ਦਾ ਪਿੱਛਾ ਕੀਤਾ। ਹੁਣ ਇਸ ਮਾਮਲੇ ;ਚ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ।



ਤਿੰਨ ਬਾਈਕ ਸਵਾਰਾਂ ਦੀ ਪੁਲਿਸ ਨੇ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ।



ਕਿਆਸ ਲਗਾਇਆ ਜਾ ਰਿਹਾ ਹੈ ਕਿ ਬੰਬੀਹਾ ਗੈਂਗ ਨੇ ਇੱਕ ਵਾਰ ਫਿਰ ਮਨਕੀਰਤ ਦੀ ਰੇਕੀ ਸ਼ੁਰੂ ਕਰ ਦਿੱਤੀ ਹੈ।



ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਨਕੀਰਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



ਪਿਛਲੇ ਦਿਨੀਂ ਮਨਕੀਰਤ ਔਲਖ ਦੀਆਂ ਕਾਰਾਂ ਦੇ ਕਾਫਲੇ ਦਾ ਬਾਈਕ 'ਤੇ ਪਿੱਛਾ ਕਰਨ ਵਾਲੇ ਬਾਈਕ ਸਵਾਰਾਂ ਦੀ ਪਛਾਣ ਕਰਨ ਲਈ ਪੁਲਿਸ ਮੋਹਾਲੀ ਅਤੇ ਚੰਡੀਗੜ੍ਹ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।



ਬਾਈਕ ਦੀ ਲੋਕੇਸ਼ਨ ਟਰੇਸ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸੁਰਾਗ ਮਿਲ ਸਕੇ।



ਪੰਜਾਬ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਰਾਤ ਸਮੇਂ ਮਨਕੀਰਤ ਔਲਖ ਆਪਣੇ ਸੁਰੱਖਿਆ ਕਾਫ਼ਲੇ ਸਮੇਤ ਮੁਹਾਲੀ ਸਥਿਤ ਹੋਮਲੈਂਡ 'ਚ ਘਰ ਵੱਲ ਆ ਰਿਹਾ ਸੀ।



ਉਦੋਂ ਹੀ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।