ਸੰਦੀਪ ਮਹੇਸ਼ਵਰੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦੀਆਂ ਪ੍ਰੇਰਨਾਤਮਕ ਵੀਡੀਓਜ਼ ਨੇ ਕਰੋੜਾਂ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ।



ਇਸ ਦੇ ਨਾਲ ਨਾਲ ਸੰਦੀਪ ਮਹੇਸ਼ਵਰੀ ਨੂੰ ਉਨ੍ਹਾਂ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ।



ਇੱਥੋਂ ਤੱਕ ਕਿ ਉਹ ਬਾਲੀਵੁੱਡ ਦੇ ਸੈਲੈਬ੍ਰਿਟੀਜ਼ 'ਤੇ ਵੀ ਤਿੱਖੇ ਤੰਜ ਕੱਸਦੇ ਰਹਿੰਦੇ ਹਨ।



ਹਾਲ ਹੀ 'ਚ ਸੰਦੀਪ ਮਹੇਸ਼ਵਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ,



ਜਿਸ ਵਿੱਚ ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ।



ਸੰਦੀਪ ਮਹੇਸ਼ਵਰੀ ਨੇ ਦੱਸਿਆ ਹੈ ਕਿ ਕਿਵੇਂ ਇਹ ਬਾਲੀਵੁੱਡ ਕਲਾਕਾਰ ਲੋਕਾਂ ਨੂੰ ਝੂਠ ਬੋਲ ਕੇ ਤੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਕਰੋੜਾਂ ਕਮਾ ਰਹੇ ਹਨ।



ਵੀਡੀਓ 'ਚ ਸੰਦੀਪ ਮਹੇਸ਼ਵਰੀ ਆਲੀਆ ਭੱਟ ਬਾਰੇ ਗੱਲ ਕਰ ਰਹੇ ਹਨ,



ਜਦੋਂ ਉਹ ਕਪਿਲ ਸ਼ਰਮਾ ਸ਼ੋਅ 'ਚ ਮਹਿਮਾਨ ਬਣ ਕੇ ਪਹੁੰਚੀ, ਤੇ ਉਸ ਦੀ ਕੌਫੀ 'ਚ ਕਿਸੇ ਨੇ ਚੀਨੀ ਪਾ ਦਿੱਤੀ ਸੀ।



ਇਸ ਗੱਲ 'ਤੇ ਆਲੀਆ ਬੁਰੀ ਤਰ੍ਹਾਂ ਭੜਕ ਗਈ ਅਤੇ ਉਸ ਨੇ ਉਸ ਦੀ ਕੌਫੀ 'ਚ ਚੀਨੀ ਪਾਉਣ ਵਾਲੇ ਦੀ ਕਲਾਸ ਲਗਾਈ ਨਾਲ ਹੀ ਚੀਨੀ ਬਾਰੇ ਵੀ ਬੁਰਾ ਬੋਲਿਆ।



ਤੇ ਉਹੀ ਆਲੀਆ ਭੱਟ ਪੈਸਾ ਕਮਾਉਣ ਲਈ ਉਨ੍ਹਾਂ ਐਡਾਂ ਜਾਂ ਇਸ਼ਤਿਹਾਰਾਂ ਵਿੱਚ ਕੰਮ ਕਰਦੀ ਹੈ, ਜਿਵੇਂ ਕਿ ਚਾਕਲੇਟ ਦੀ ਐਡ, ਸੌਫਟ ਡ੍ਰਿੰਕ ਜਾਂ ਕੋਲਡ ਡ੍ਰਿੰਕ ਦੀ ਐਡ। ਦੇਖੋ ਇਹ ਵੀਡੀਓ: