ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹੈ।



ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇਕ ਹਿੱਟ ਗਾਣੇ ਦਿੱਤੇ ਹਨ।



ਤਰਸੇਮ ਜੱਸੜ ਵੈਸੇ ਤਾਂ ਲਾਈਮਲਾਈਟ ਤੋਂ ਦੂਰ ਰਹਿ ਕੇ ਸਾਦਗੀ ਭਰਿਆ ਜੀਵਨ ਜਿਉਣਾ ਪਸੰਦ ਕਰਦਾ ਹੈ,



ਪਰ ਹਾਲ ਹੀ ਉਸ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।



ਤਰਸੇਮ ਜੱਸੜ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।



ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਕਿਵੇਂ ਆਪਣੇ ਡਰੀਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਗਾਇਕ ਨੇ 4 ਸਾਲ ਮੇਹਨਤ ਕੀਤੀ।



ਦਰਅਸਲ, ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਆ ਰਹੀ ਹੈ।



ਗਾਇਕ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਡਰੀਮ ਪ੍ਰੋਜੈਕਟ ਹੈ। ਜੋ ਕਿ ਪੰਜਾਬੀ ਸਿਨੇਮਾ ਨੂੰ ਨਵਾਂ ਮੋੜ ਦੇਵੇਗੀ।



ਜੱਸੜ ਨੇ ਪੋਸਟ 'ਚ ਕਿਹਾ, 'ਪੰਜਾਬੀ ਸਿਨੇਮਾ ਦਾ ਨਵਾਂ ਦੌਰ 'ਮਸਤਾਨੇ'। ਇੱਕ ਅਜਿਹਾ ਡਰੀਮ ਪ੍ਰੋਜੈਕਟ ਜਿਸ 'ਤੇ ਚਾਰ ਸਾਲ ਲੱਗੇ।



ਪਿਛਲੇ ਕਈ ਸਾਲਾਂ ਤੋਂ ਜਿਸ ਫਿਲਮ ਦਾ ਨਾਮ ਤੇ ਜਿਸ ਦੇ ਬਾਰੇ ਹਮੇਸ਼ਾ ਦੱਸਦਾ ਰਿਹਾ, ਆਖਰਕਾਰ ਉਹ ਸੁਪਨਾ ਪੂਰਾ ਹੋ ਹੀ ਗਿਆ।



ਫਿਲਮ ਦਾ ਪੋਸਟਰ ਜਲਦ ਸਾਂਝਾ ਕਰਾਂਗੇ। ਇਤਿਹਾਸ ਰਚਣ ਵੱਲ ਇੱਕ ਕਦਮ ਹੋਰ।'