ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਅੱਜ ਕੱਲ੍ਹ ਨਕਲੀ ਦੁੱਧ ਧੜੱਲੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਵਿੱਕ ਰਿਹਾ ਹੈ।



ਨਕਲੀ ਦੁੱਧ ਤੁਹਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ।



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਘਰ ਵਿੱਚ ਹੀ ਤੁਸੀਂ ਅਸਲੀ ਤੇ ਨਕਲੀ ਦੁੱਧ ਦੀ ਪਛਾਣ ਕਰ ਸਕਦੇ ਹੋ।



ਥੋੜਾ ਜਿਹਾ ਦੁੱਧ, ਲਗਭਗ ਇੱਕ ਚਮਚ, ਇੱਕ ਕੱਚ ਦੀ ਬੋਤਲ ਵਿੱਚ ਪਾਓ ਅਤੇ ਇਸਨੂੰ ਜ਼ੋਰ ਨਾਲ ਹਿਲਾਓ।



ਜੇਕਰ ਦੁੱਧ ਦੀ ਝੱਗ ਕਾਫੀ ਦੇਰ ਬਾਅਦ ਠੀਕ ਹੋ ਜਾਵੇ ਤਾਂ ਸਮਝੋ ਕਿ ਦੁੱਧ 'ਚ ਡਿਟਰਜੈਂਟ ਮਿਲ ਗਿਆ ਹੈ। ਜੇਕਰ ਝੱਗ ਨਹੀਂ ਬਣਦੀ ਤਾਂ ਦੁੱਧ ਨੂੰ ਸ਼ੁੱਧ ਮੰਨਿਆ ਜਾ ਸਕਦਾ ਹੈ।



ਜਿਹੜਾ ਦੁੱਧ ਸ਼ੁੱਧ ਹੁੰਦਾ ਹੈ ਉਹ ਉਬਾਲਣ ਅਤੇ ਸਟੋਰ ਕਰਨ ਤੋਂ ਬਾਅਦ ਵੀ ਇਸਦਾ ਰੰਗ ਦੁੱਧ ਵਾਲਾ ਅਤੇ ਚਿੱਟਾ ਰਹਿੰਦਾ ਹੈ।



ਦੂਜੇ ਪਾਸੇ, ਨਕਲੀ ਅਤੇ ਮਿਲਾਵਟੀ ਦੁੱਧ ਸਟੋਰ ਕਰਨ ਦੇ ਕੁਝ ਘੰਟਿਆਂ ਵਿੱਚ ਹੀ ਪੀਲਾ ਦਿਖਾਈ ਦੇਣ ਲੱਗਦਾ ਹੈ।



ਦਰਅਸਲ, ਦੁੱਧ ਵਿੱਚ ਪੀਲਾਪਨ ਯੂਰੀਆ ਦੇ ਕਾਰਨ ਆਉਂਦਾ ਹੈ ਜਿਸ ਨੂੰ ਗਾੜ੍ਹਾ ਕਰਨ ਲਈ ਮਿਲਾਇਆ ਜਾਂਦਾ ਹੈ ਜੋ ਸਿਹਤ ਲਈ ਬਹੁਤ ਖਤਰਨਾਕ ਹੈ।



ਅਸਲੀ ਦੁੱਧ ਦਾ ਸਵਾਦ ਥੋੜ੍ਹਾ ਮਿੱਠਾ ਹੋਵੇਗਾ।



ਦੁੱਧ ਨੂੰ ਸੁੰਘ ਕੇ ਦੇਖੋ ਜੇਕਰ ਇਸ ਵਿੱਚ ਮਿਠਾਸ ਦੀ ਮਹਿਕ ਆਉਂਦੀ ਹੈ ਤਾਂ ਦੁੱਧ ਸ਼ੁੱਧ ਹੈ ਅਤੇ ਜੇਕਰ ਇਸ ਵਿੱਚ ਸਾਬਣ ਜਾਂ ਡਿਟਰਜੈਂਟ ਦੀ ਬਦਬੂ ਆਉਂਦੀ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਇਸ ਵਿੱਚ ਮਿਲਾਵਟ ਹੈ।