ਸ਼ਕਰਕੰਦੀ ਇੱਕ ਅਜਿਹਾ ਫੂਡ ਹੈ ਜਿਸ ਨੂੰ ਜ਼ਮੀਨ ਦੇ ਹੇਠਾਂ ਉਗਾਇਆ ਜਾਂਦਾ ਹੈ, ਇਸਦਾ ਸੁਆਦ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਉਂਦਾ ਹੈ, ਜਿਸ ਕਾਰਨ ਕਈ ਲੋਕ ਇਸ ਨੂੰ ਸ਼ੌਕ ਦੇ ਨਾਲ ਖਾਉਂਦੇ ਹਨ।



ਸ਼ਕਰਕੰਦੀ ਨੂੰ ਖਾਓਗੇ ਤਾਂ ਸਰੀਰ ਨੂੰ ਵਿਟਾਮਿਨ ਏ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਮਿਲਣਗੇ।



ਸ਼ਕਰਕੰਦੀ ਦਾ ਸੁਆਦ ਭਾਵੇਂ ਮਿੱਠਾ ਹੁੰਦਾ ਹੈ, ਪਰ ਇਹ ਘੱਟ ਕੈਲੋਰੀ ਅਤੇ ਉੱਚ ਫਾਈਬਰ ਵਾਲੀ ਖੁਰਾਕ ਹੈ, ਜਿਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਦਾ ਹੈ



ਜੋ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦਾ ਹੈ ਅਤੇ ਇਸ ਤਰ੍ਹਾਂ ਇਹ ਭਾਰ ਘਟਾਉਣ ਦੇ ਵਿੱਚ ਮਦਦ ਕਰਦੀ ਹੈ।



ਇਸ ਵਿੱਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਵਧਣ ਨਹੀਂ ਦਿੰਦੀ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ।



ਨਿਯਮਿਤ ਤੌਰ 'ਤੇ ਸ਼ਕਰਕੰਦੀ ਦਾ ਸੇਵਨ ਕਰਦੇ ਹੋ, ਤਾਂ ਜ਼ੁਕਾਮ, ਖਾਂਸੀ, ਫਲੂ ਅਤੇ ਹੋਰ ਵਾਇਰਲ ਬਿਮਾਰੀਆਂ ਦਾ ਖ਼ਤਰਾ ਘੱਟ ਜਾਵੇਗਾ



ਕਿਉਂਕਿ ਇਸ ਭੋਜਨ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ।



ਸ਼ਕਰਕੰਦੀ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ ਦੇ ਲਈ ਫਾਇਦੇਮੰਦ ਹੁੰਦਾ ਹੈ ਅਤੇ ਪਾਚਨ ਵਿੱਚ ਸੁਧਾਰ ਕਰਦਾ ਹੈ।



ਅਜਿਹੇ 'ਚ ਕਬਜ਼ ਅਤੇ ਗੈਸ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।



ਪੋਸ਼ਕ ਤੱਤਾਂ ਨਾਲ ਭਰੀ ਸ਼ਕਰਕੰਦੀ ਨੂੰ ਜ਼ਰੂਰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੋ।