ਅੱਜਕਲ ਲੋਕ ਪਾਸਤਾ ਦਾ ਨਾਸ਼ਤੇ 'ਚ ਜ਼ਿਆਦਾ ਸੇਵਨ ਕਰਦੇ ਹਨ।



ਪਰ ਇਸ ਨਾਲ ਭਾਰ ਵਧ ਸਕਦਾ ਹੈ ਜਾਂ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।



ਇਸਨੂੰ ਬਣਾਉਂਦੇ ਸਮੇਂ ਅਸੀਂ ਕੁਝ ਗਲਤੀਆਂ ਕਰ ਦਿੰਦੇ ਹਾਂ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।



ਇਹ ਚਾਹੇ ਸਾਬਤ ਕਣਕ ਤੋਂ ਬਣਿਆ ਹੋਵੇ ਜਾਂ ਡਿਯੂਰਮ ਕਣਕ ਦਾ, ਦੋਵਾਂ 'ਚ ਕੈਲੋਰੀ ਦੀ ਮਾਤਰਾ ਇਕੋ ਜਿਹੀ ਹੁੰਦੀ ਹੈ। ਇਸ ਲਈ ਇਸ ਦੇ ਸੇਵਨ ਦੀ ਮਾਤਰਾ ਵੱਲ ਧਿਆਨ ਦਵੋ।



ਸੌਸ ਦੀ ਵਰਤੋਂ
ਲਾਲ ਚਟਨੀ ਪਾਸਤਾ, ਚਿੱਟੀ ਅਤੇ ਮਿਕਸਡ ਸੌਸ ਨਾਲੋਂ ਵਧੀਆ ਹੈ, ਕਿਉਂਕਿ ਇਸ 'ਚ ਜ਼ਿਆਦਾ ਚਰਬੀ ਨਹੀਂ ਹੁੰਦੀ ਹੈ।


ਪਾਸਤਾ ਬਣਾਉਂਦੇ ਸਮੇਂ ਬਿਹਤਰ ਗੁਣਵੱਤਾ ਵਾਲੀ ਸਮੱਗਰੀ ਅਤੇ ਘੱਟ ਤੇਲ ਦੀ ਵਰਤੋਂ ਕਰੋ।



ਪਾਸਤਾ ਨੂੰ ਸਿਹਤਮੰਦ ਬਣਾਉਣ ਲਈ ਇਸ ਵਿਚ ਸਬਜ਼ੀਆਂ ਜ਼ਰੂਰ ਸ਼ਾਮਲ ਕਰੋ।



ਇਸ ਨੂੰ ਬਣਾਉਣ ਤੋਂ ਲਗਭਗ 5 ਤੋਂ 6 ਘੰਟੇ ਪਹਿਲਾਂ ਉਬਾਲ ਕੇ ਠੰਡਾ ਹੋਣ ਦਵੋ, ਇਹ ਪਚਣਯੋਗ ਬਣਨ 'ਚ ਮਦਦ ਕਰਦਾ ਹੈ।