Mithali Raj ਦੇ ਨਾਂ ਦਰਜ ਹਨ ਕਈ ਵੱਡੇ ਰਿਕਾਰਡ

ਭਾਰਤੀ ਮਹਿਲਾ ਕ੍ਰਿਕਟ ਦੀ ਦਿੱਗਜ ਖਿਡਾਰੀ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ

1999 'ਚ ਵਨਡੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਿਤਾਲੀ ਨੇ ਹਰ ਫੋਰਮੈਟ ਨੂੰ ਅਲਵਿਦਾ ਕਹਿ ਦਿੱਤਾ

ਮਿਤਾਲੀ ਵਨ ਡੇਅ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕਟਰ ਹੈ, ਮਿਤਾਲੀ ਨੇ ਆਪਣਾ ਪਹਿਲਾ ਮੈਚ ਆਇਰਲੈਂਡ ਖਿਲਾਫ ਖੇਡਿਆ

ਨਾਲ ਹੀ ਮਿਤਾਲੀ ਨੇ ਇਸ ਸਾਲ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 'ਚ ਦੱਖਣੀ ਅਫਰੀਕਾ ਖਿਲਾਫ ਆਪਣਾ ਆਖਰੀ ਮੈਚ ਖੇਡਿਆ

ਮਿਤਾਲੀ ਰਾਜ ਵਨਡੇ ਅਤੇ ਟੀ-20 ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਹੈ

ਮਿਤਾਲੀ ਛੇ ਵਨਡੇ ਵਿਸ਼ਵ ਕੱਪ ਖੇਡਣ ਵਾਲੀ ਇਕਲੌਤੀ ਮਹਿਲਾ ਖਿਡਾਰਨ ਹੈ

ਮਿਤਾਲੀ ਰਾਜ ਨੇ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਲਗਾਤਾਰ 7 ਅਰਧ ਸੈਂਕੜੇ ਲਗਾਏ ਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਕ੍ਰਿਕਟਰ

ਮਿਤਾਲੀ ਕਿਸੇ ਟੀਮ ਲਈ ਲਗਾਤਾਰ ਸਭ ਤੋਂ ਵੱਧ ਮਹਿਲਾ ਵਨਡੇ (109 ਮੈਚ) ਖੇਡਣ ਵਾਲੀ ਖਿਡਾਰਨ ਹੈ

ਵਿਸ਼ਵ ਕੱਪ ‘ਚ 1000 ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਪਹਿਲੀ ਭਾਰਤੀ ਅਤੇ ਪੰਜਵੀਂ ਮਹਿਲਾ ਕ੍ਰਿਕਟਰ ਹੈ

ਨਾਲ ਹੀ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 2000 ਦੌੜਾਂ ਬਣਾਉਣ ਵਾਲੀ ਇਕਲੌਤੀ ਭਾਰਤੀ ਮਹਿਲਾ ਕ੍ਰਿਕਟਰ ਹੈ