ਸਿਹਤਮੰਦ ਸਰੀਰ ਲਈ ਅਸੀਂ ਸਾਰੇ ਆਪਣੀ ਖੁਰਾਕ 'ਚ ਜੂਸ ਨੂੰ ਸ਼ਾਮਲ ਕਰਦੇ ਹਾਂ। ਕੁਝ ਲੋਕ ਫਲਾਂ 'ਚ ਮੌਜੂਦ ਵਿਟਾਮਿਨਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵੱਖੋ-ਵੱਖਰੇ ਜੂਸ ਮਿਲਾਉਂਦੇ ਨੇ ਹਾਲਾਂਕਿ, ਇਹ ਸਮਝਣਾ ਜ਼ਰੂਰੀ ਹੈ ਕਿ ਵੱਖ-ਵੱਖ ਫਲਾਂ ਨੂੰ ਮਿਲਾਉਣ ਨਾਲ ਸਿਹਤ ‘ਤੇ ਕੁਝ ਨੁਕਸਾਨਦੇਹ ਨਤੀਜੇ ਹੋ ਸਕਦੇ ਹਨ। ਇੱਕ ਕੱਪ ਮਿਕਸਡ ਫਲਾਂ ਦੇ ਜੂਸ ਵਿੱਚ ਲਗਭਗ 117 ਕੈਲੋਰੀ ਅਤੇ ਲਗਭਗ 21 ਗ੍ਰਾਮ ਸ਼ੂਗਰ ਹੁੰਦੀ ਹੈ। ਜੂਸ ਦਾ ਬਹੁਤ ਜ਼ਿਆਦਾ ਸੇਵਨ ਬਲੱਡ ਸ਼ੂਗਰ ਤੇਜ਼ੀ ਨਾਲ ਵਧਾ ਸਕਦਾ ਹੈ, ਜਿਸ ਨਾਲ ਡਾਇਬੀਟੀਜ਼ ਵਾਲੇ ਲੋਕਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ। ਮਿਕਸ ਫਲਾਂ ਦੇ ਜੂਸ ਨਾਲ ਦੰਦਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਨਾਲ ਐਲਰਜੀ ਅਤੇ ਸੈਂਸੀਟੀਵਿਟੀ ਹੋ ਸਕਦੀ ਹੈ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੇ ਫਲਾਂ ਨਾਲ ਹੋ ਸਕਦੀ ਹੈ। ਇਹ ਪਤਾ ਲਗਾਉਣਾ ਮੁਸ਼ਕਿਲ ਹੋ ਸਕਦਾ ਹੈ, ਕਿਸ ਕਾਰਨ ਐਲਰਜੀ ਹੋਈ ਹੈ। ਫਲਾਂ ਦੇ ਜੂਸ ਨੂੰ ਮਿਲਾ ਕੇ ਪੀਣ ਨਾਲ ਇਨ੍ਹਾਂ ਵਿਚ ਮੌਜੂਦ ਪੌਸ਼ਟਿਕ ਤੱਤ ਅਸੰਤੁਲਿਤ ਹੋ ਸਕਦੇ ਹਨ। ਇਹ ਇਸ ਲਈ ਹੈ ਕਿਉਂਕਿ ਕੁਝ ਫਲਾਂ ਵਿੱਚ ਵਿਟਾਮਿਨ, ਖਣਿਜ ਜਾਂ ਸ਼ੂਗਰ ਦੇ ਉੱਚ ਪੱਧਰ ਹੋ ਸਕਦੇ ਹਨ। ਜੇਕਰ ਸਾਵਧਾਨੀ ਨਾ ਵਰਤੀ ਜਾਵੇ, ਤਾਂ ਇਸ ਦੇ ਸਮੁੱਚੇ ਸਿਹਤ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ।