FIR filed against motivational speaker Vivek Bindra: ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਯਾਨਿਕਾ ਹੈ। ਦਰਅਸਲ, ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਖਿਲਾਫ ਉਨ੍ਹਾਂ ਦੀ ਪਤਨੀ ਯਾਨਿਕਾ ਨੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਵੇਕ ਬਿੰਦਰਾ ਨਾ ਸਿਰਫ਼ ਇੱਕ ਯੂਟਿਊਬਰ, ਸਗੋਂ ਇੱਕ ਵੱਡਾ ਕਾਰੋਬਾਰੀ ਵੀ ਹੈ। ਆਖਿਰ ਇਹ ਮਾਮਲਾ ਕਿਉਂ ਭੱਖਦਾ ਜਾ ਰਿਹਾ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ... ਦੱਸ ਦੇਈਏ ਕਿ 6 ਦਸੰਬਰ 2023 ਨੂੰ ਵਿਵੇਕ ਨੇ ਯਾਨਿਕਾ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ। ਵਿਵੇਕ ਬਿੰਦਰਾ 'ਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਵਿਵੇਕ ਬਿੰਦਰਾ ਆਪਣੇ ਆਪ ਨੂੰ ਬਿਜ਼ਨਸ ਗੁਰੂ ਕਹਿੰਦੇ ਹਨ। ਉਸ ਦੇ ਯੂਟਿਊਬ 'ਤੇ ਬਹੁਤ ਸਾਰੇ ਚੈਨਲ ਹਨ ਅਤੇ ਉਹ ਲੋਕਾਂ ਨੂੰ ਮਾਰਕੀਟਿੰਗ ਅਤੇ ਕਾਰੋਬਾਰ ਦੇ ਗੁਰ ਸਿਖਾਉਂਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਵਿਵੇਕ ਬਿੰਦਰਾ ਦੇ ਸਾਲੇ ਵੈਭਵ ਕਵਾਤਰਾ ਨੇ ਨੋਇਡਾ ਪੁਲਿਸ ਸਟੇਸ਼ਨ ਸੈਕਟਰ 126 ਖੇਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਉਸਨੇ ਲਿਖਿਆ ਕਿ ਉਸਦੀ ਭੈਣ ਦਾ ਵਿਆਹ 6 ਦਸੰਬਰ 2023 ਨੂੰ ਲਲਿਤ ਮਾਨਗਰ ਹੋਟਲ ਵਿਚ ਵਿਵੇਕ ਬਿੰਦਰਾ ਨਾਲ ਹੋਇਆ ਸੀ। ਉਹ ਨੋਇਡਾ ਵਿੱਚ ਸੁਪਰਨੋਵਾ ਵੈਸਟ ਰੈਜ਼ੀਡੈਂਸੀ 4209 ਪਲੇਟ ਸੈਕਟਰ 94 ਵਿੱਚ ਰਹਿੰਦਾ ਹੈ। ਵਿਵੇਕ ਦੀ ਪਤਨੀ ਨਾਲ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ। 7 ਦਸੰਬਰ ਨੂੰ ਤੜਕੇ 3 ਵਜੇ ਦੇ ਕਰੀਬ ਮੇਰਾ ਜੀਜਾ ਵਿਵੇਕ ਬਿੰਦਰਾ ਆਪਣੀ ਮਾਤਾ ਪ੍ਰਭਾ ਨਾਲ ਝਗੜਾ ਕਰ ਰਿਹਾ ਸੀ। ਇਸ ਮਾਮਲੇ 'ਤੇ ਜਦੋਂ ਮੇਰੀ ਭੈਣ ਯਾਨਿਕਾ ਨੇ ਦਖਲ ਦਿੱਤਾ ਤਾਂ ਜੀਜਾ ਵਿਵੇਕ ਨੇ ਮੇਰੀ ਭੈਣ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਉਸ ਨਾਲ ਬਦਸਲੂਕੀ ਕੀਤੀ।