ਸੰਨੀ ਦਿਓਲ ਅਤੇ ਦੁਲਕਰ ਸਲਮਾਨ ਦੀ ਫਿਲਮ ਚੁਪ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਜਾਣੋ ਕਿਵੇਂ ਹੈ ਇਹ ਫਿਲਮ

ਇਹ ਫਿਲਮ ਦੀ ਕਹਾਣੀ ਹੈ ਜੋ ਤੁਹਾਨੂੰ ਹਿਲਾ ਦਿੰਦੀ ਹੈ। ਸੰਨੀ ਦਿਓਲ, ਦੁਲਕਰ ਸਲਮਾਨ, ਪੂਜਾ ਭੱਟ ਅਤੇ ਸ਼੍ਰੇਆ ਧਨਵੰਤਰੀ ਦੀ ਫਿਲਮ ਚੁਪ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ

ਇਹ ਇੱਕ ਸੀਰੀਅਲ ਕਿਲਰ ਦੀ ਕਹਾਣੀ ਹੈ ਜੋ ਫਿਲਮ ਦੀ ਸਮੀਖਿਆ ਕਰਨ ਵਾਲੇ ਆਲੋਚਕਾਂ ਨੂੰ ਮਾਰ ਰਿਹਾ ਹੈ ਅਤੇ ਇਹ ਕਤਲ ਵੀ ਬਹੁਤ ਬੇਰਹਿਮੀ ਦੇ ਨਾਲ ਕਰਦਾ ਹੈ

ਇਹ ਕ੍ਰਿਮੀਨਲ ਆਪਣੇ ਸ਼ਿਕਾਰ ਦੇ ਸਰੀਰ ਤੇ ਅਣਗਿਣਤ ਜ਼ਖ਼ਮ ਦਿੰਦਾ ਹੈ। ਕਈ ਵਾਰ ਇਹ ਸਾਈਕੋ ਕਿੱਲਰ ਲਾਸ਼ ਦੇ ਟੁਕੜੇ ਟੁਕੜੇ ਕਰਕੇ ਸਟੇਡੀਅਮ ਜਾਂ ਕਿਤੇ ਵੀ ਖਲਾਰ ਦਿੰਦਾ ਹੈ

ਸੰਨੀ ਦਿਓਲ ਇਸ ਫ਼ਿਲਮ `ਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਕਾਤਲ ਨੂੰ ਫੜਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸੰਨੀ ਦਿਓਲ ਦੀ ਐਕਟਿੰਗ ਹਮੇਸ਼ਾ ਦੀ ਤਰ੍ਹਾਂ ਬੇਹਤਰੀਨ ਹਨ। ਪਰ ਇਸ ਵਾਰ ਇਹ ਕਿਹਾ ਜਾ ਸਕਦਾ ਹੈ ਕਿ ਸੰਨੀ ਦਿਓਲ ਨੂੰ ਸ਼ਾਨਦਾਰ ਕੰਮਬੈਕ ਲਈ ਇਹੀ ਫ਼ਿਲਮ ਚਾਹੀਦੀ ਸੀ।

ਇਸ ਦੇ ਨਾਲ ਨਾਲ ਕਿਸੇ ਹਿੰਦੀ ਫ਼ਿਲਮ `ਚ ਇਹ ਘੱਟ ਦੇਖਣ ਨੂੰ ਮਿਲਦਾ ਹੈ ਕਿ 55 ਸਾਲ ਦਾ ਹੀਰੋ 25 ਦੀ ਕੁੜੀ ਨਾਲ ਰੋਮਾਂਸ ਨਾ ਕਰੇ।

ਬਾਲੀਵੁੱਡ ਦੇ ਸੀਨੀਅਰ ਐਕਟਰਾਂ ਨੂੰ ਸੰਨੀ ਤੋਂ ਇਹ ਗੱਲ ਸਿੱਖਣੀ ਚਾਹੀਦੀ ਹੈ ਕਿ ਬਿਨਾਂ ਗਲੈਮਰ ਤੇ ਰੋਮਾਂਸ ਦਾ ਤੜਕਾ ਲਾਏ ਵੀ ਇੱਕ ਬੇਹਤਰੀਨ ਫ਼ਿਲਮ ਬਣਾਈ ਜਾ ਸਕਦੀ ਹੈ

ਸੰਨੀ ਦਿਓਲ ਨੇ ਆਪਣੀ ਉਮਰ ਦੇ ਹਿਸਾਬ ਨਾਲ ਕਿਰਦਾਰ ਨਿਭਾਇਆ ਹੈ।

ਉਨ੍ਹਾਂ ਨੇ ਫ਼ਿਲਮ `ਚ ਆਪਣੀ ਚਿੱਟੀ ਦਾੜੀ ਤੇ ਵਾਲਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਇਸ ਕਰਕੇ ਉਹ ਅਸਲੀ ਲੱਗਦੇ ਹਨ। ਸੰਨੀ ਦਿਓਲ ਆਪਣੇ ਕਿਰਦਾਰ ਤੇ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ `ਚ ਕਾਮਯਾਬ ਹੋ ਗਏ ਹਨ