ABP Sanjha


ਟੀਵੀ ਦੇ ਸ਼ਕਤੀਮਾਨ ਯਾਨੀ ਮੁਕੇਸ਼ ਖੰਨਾ ਦਾ ਜਨਮ 23 ਜੂਨ, 1958 ਨੂੰ ਹੋਇਆ ਸੀ। ਸ਼ਕਤੀਮਾਨ ਤੋਂ ਇਲਾਵਾ ਮੁਕੇਸ਼ ਬੀ ਆਰ ਚੋਪੜਾ ਦੀ ਮਹਾਭਾਰਤ ਵਿੱਚ ਭੀਸ਼ਮ ਪਿਤਾਮਾ ਦੀ ਭੂਮਿਕਾ ਵੀ ਨਿਭਾਈ ਹੈ।


ABP Sanjha


90 ਦੇ ਦਹਾਕੇ ਦੇ ਬੱਚਿਆਂ ਨੇ ਆਪਣੇ ਬਚਪਨ ਚ ਸ਼ਕਤੀਮਾਨ ਨੂੰ ਜ਼ਰੂਰ ਦੇਖਿਆ ਹੋਵੇਗਾ। ਉਸ ਸਮੇਂ ਸ਼ੋਅ ਦਾ ਵੱਖਰਾ ਹੀ ਕ੍ਰੇਜ਼ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸ਼ੋਅ ਉਧਾਰ ਪੈਸੇ ਲੈਕੇ ਤਿਆਰ ਕੀਤਾ ਗਿਆ ਸੀ।


ABP Sanjha


'ਸ਼ਕਤੀਮਾਨ' 1997 ਤੋਂ 2005 ਤੱਕ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਹੋਇਆ ਸੀ। 'ਸ਼ਕਤੀਮਾਨ' ਦੇ ਮੁੱਖ ਲੀਡ ਤੋਂ ਇਲਾਵਾ, ਮੁਕੇਸ਼ ਖੰਨਾ ਨੇ ਇਸ ਨੂੰ ਪ੍ਰੋਡਿਊਸ ਵੀ ਕੀਤਾ ਸੀ।


ABP Sanjha


ਇਸ ਸ਼ੋਅ ਤੋਂ ਉਨ੍ਹਾਂ ਨੂੰ ਘਰ-ਘਰ 'ਚ ਪਛਾਣ ਮਿਲੀ। ਜਦੋਂ ਮੁਕੇਸ਼ ਨੇ ਇਹ ਸ਼ੋਅ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਉਨ੍ਹਾਂ ਦੇ ਕੋਲ ਇਸਦੇ ਲਈ ਪੈਸੇ ਨਹੀਂ ਸਨ।


ABP Sanjha


ਇਸ ਸ਼ੋਅ ਨੂੰ ਬਣਾਉਣ ਲਈ ਮੁਕੇਸ਼ ਖੰਨਾ ਨੇ ਆਪਣੇ ਦੋਸਤ ਜਤਿਨ ਜਾਨੀ ਤੋਂ 8 ਲੱਖ ਰੁਪਏ ਉਧਾਰ ਲਏ ਸਨ। ਜਤਿਨ ਨੇ ਮੁਕੇਸ਼ ਨੂੰ 50 ਫੀਸਦੀ ਹਿੱਸੇਦਾਰੀ ਲਈ ਕਿਹਾ, ਪਰ ਮੁਕੇਸ਼ ਨੇ ਨਹੀਂ ਮੰਨਿਆ।


ABP Sanjha


ਮੁਕੇਸ਼ ਨੇ ਜਤਿਨ ਨੂੰ 8 ਰੁਪਏ ਦੀ ਬਜਾਏ 16 ਲੱਖ ਰੁਪਏ ਵਾਪਸ ਕੀਤੇ। ਇਸ ਤੋਂ ਬਾਅਦ ਅੰਬੂ ਮੁਰਾਰਕਾ ਨੇ ਬਿਨਾਂ ਵਿਆਜ ਮੁਕੇਸ਼ ਨੂੰ 75 ਲੱਖ ਰੁਪਏ ਦਿੱਤੇ। ਮੁਕੇਸ਼ ਨੇ ਇਹ ਰਕਮ ਦੋ ਸਾਲ ਬਾਅਦ ਵਾਪਸ ਕਰ ਦਿੱਤੀ।


ABP Sanjha


ਮੁਕੇਸ਼ ਖੰਨਾ ਨੇ ਪਿੰਕਵਿਲਾ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਸ਼ੋਅ ਬਣਾਉਣ ਲਈ ਸੀਰੀਅਲ ਦੇ ਸਟਾਫ ਤੋਂ ਵੀ ਪੈਸੇ ਲੈਣੇ ਪੈਂਦੇ ਸਨ।


ABP Sanjha


ਮੁਕੇਸ਼ ਨੇ ਦੱਸਿਆ ਸੀ ਕਿ ਇੱਕ ਐਪੀਸੋਡ ਦੀ ਸ਼ੂਟਿੰਗ ਵਿੱਚ ਉਸਨੂੰ 4-5 ਦਿਨ ਲੱਗ ਜਾਂਦੇ ਸਨ। ਇੱਕ ਵਾਰ ਔਖੇ ਸਟੰਟ ਕਾਰਨ ਉਸ ਨੂੰ ਇੱਕ ਐਪੀਸੋਡ ਸ਼ੂਟ ਕਰਨ ਵਿੱਚ 21 ਦਿਨ ਲੱਗ ਗਏ।


ABP Sanjha


ਇੰਨੇ ਦਿਨਾਂ ਦੀ ਸ਼ੂਟਿੰਗ ਕਾਰਨ ਉਨ੍ਹਾਂ ਦਾ ਬਜਟ ਹਿੱਲ ਗਿਆ ਸੀ। ਉਸ ਸਮੇਂ ਉਥੇ ਮੌਜੂਦ ਸਟਾਫ ਨੇ ਪੈਸੇ ਦੇ ਕੇ ਉਸ ਦੀ ਮਦਦ ਕੀਤੀ। ਬਾਅਦ ਵਿੱਚ ਸਟਾਫ ਨੂੰ ਪੈਸੇ ਵਾਪਸ ਕਰ ਦਿੱਤੇ ਗਏ।



ਹਾਲਾਂਕਿ ਇਕ ਸਮੇਂ ਮੁਕੇਸ਼ ਨੂੰ ਇਸ ਸੁਪਰਹਿੱਟ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਸੀ। ਬਹੁਤ ਸਾਰੇ ਲੋਕ ਸਮਝ ਨਹੀਂ ਸਕੇ ਕਿ ਅਜਿਹੇ ਹਿੱਟ ਸ਼ੋਅ ਨੂੰ ਬੰਦ ਕਿਉਂ ਕੀਤਾ ਗਿਆ