Athiya Shetty Bridal Look: ਆਥੀਆ ਨੇ ਆਪਣੇ ਵਿਆਹ ਲਈ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਇਸ ਦਾ ਡਿਜ਼ਾਈਨ ਬਹੁਤ ਖੂਬਸੂਰਤ ਸੀ। ਆਥੀਆ ਦੇ ਲਹਿੰਗਾ 'ਤੇ ਚਿਕਨਕਾਰੀ ਵਰਕ ਕੀਤਾ ਗਿਆ ਸੀ।

ਹਾਲ ਹੀ 'ਚ ਕ੍ਰਿਕਟਰ ਕੇਐੱਲ ਰਾਹੁਲ ਅਤੇ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਦਾ ਵਿਆਹ ਹੋਇਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵਿਆਹ 'ਚ ਪਰਿਵਾਰਕ ਮੈਂਬਰ ਅਤੇ ਖਾਸ ਦੋਸਤ ਮੌਜੂਦ ਸਨ।

ਵਿਆਹ ਦੇ ਜੋੜੇ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ। ਆਥੀਆ ਦੇ ਵਿਆਹ ਦੀ ਡਰੈੱਸ ਡਿਜ਼ਾਈਨਰ ਅਨਾਮਿਕਾ ਖੰਨਾ ਨੇ ਡਿਜ਼ਾਈਨ ਕੀਤੀ ਸੀ। ਖਬਰਾਂ ਮੁਤਾਬਕ ਆਥੀਆ ਦੁਆਰਾ ਪਹਿਨੇ ਗਏ ਲਹਿੰਗਾ ਨੂੰ ਤਿਆਰ ਕਰਨ 'ਚ 10,000 ਘੰਟੇ ਲੱਗੇ ਸਨ। ਹੇਠਾਂ ਦਿੱਤੀ ਸਲਾਈਡ ਵਿੱਚ ਤਸਵੀਰਾਂ 'ਤੇ ਇੱਕ ਨਜ਼ਰ ਮਾਰੋ।

ਆਥੀਆ ਨੇ ਆਪਣੇ ਵਿਆਹ ਲਈ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਇਸ ਦਾ ਡਿਜ਼ਾਈਨ ਬਹੁਤ ਖੂਬਸੂਰਤ ਸੀ। ਆਥੀਆ ਦੇ ਲਹਿੰਗਾ 'ਤੇ ਚਿਕਨਕਾਰੀ ਵਰਕ ਕੀਤਾ ਗਿਆ ਸੀ। ਇਸ ਨਾਲ, ਉਸਨੇ ਇੱਕ ਫੁੱਲ ਸਲੀਵ ਡੀਪ ਨੇਕਲਾਈਨ ਮੈਚਿੰਗ ਕਰੌਪ ਚੋਲੀ ਪਹਿਨੀ ਸੀ।

ਉਸ ਨਾਲ ਹੀ ਬਲਾਊਜ਼ 'ਤੇ ਜ਼ਰਦੋਜੀ ਅਤੇ ਨੈੱਟ ਵਰਕ ਬਹੁਤ ਖੂਬਸੂਰਤ ਲੱਗ ਰਹੀ ਸੀ। ਆਥੀਆ ਦੇ ਇਸ ਡਿਜ਼ਾਈਨਰ ਲਹਿੰਗਾ ਨੂੰ ਤਿਆਰ ਕਰਨ 'ਚ ਕੁੱਲ 416 ਦਿਨ ਲੱਗੇ।

ਉਥੇ ਹੀ ਕੇਐੱਲ ਰਾਹੁਲ ਨੇ ਮੈਚਿੰਗ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਸੀ। ਇਸ ਨਾਲ ਹੀ ਉਨ੍ਹਾਂ ਨੇ ਲੰਬੀ ਜੈਕੇਟ ਅਤੇ ਮੈਚਿੰਗ ਸਟਾਲ ਵੀ ਨਾਲ ਲਿਆ ਸੀ। ਕੇਐੱਲ ਰਾਹੁਲ ਦਾ ਲੁੱਕ ਵੀ ਸ਼ਾਨਦਾਰ ਲੱਗ ਰਿਹਾ ਸੀ।

ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਖੰਡਾਲਾ ਵਿੱਚ ਸੁਨੀਲ ਸ਼ੈੱਟੀ ਦੇ ਫਾਰਮ ਹਾਊਸ 'ਜਹਾਂ' ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਤੋਂ ਬਾਅਦ ਜੋੜੇ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਇਹ ਜੋੜਾ ਆਪਣੇ ਵਿਆਹ ਦੇ ਪਹਿਰਾਵੇ 'ਚ ਕਾਫੀ ਸ਼ਾਨਦਾਰ ਲੱਗ ਰਿਹਾ ਸੀ। ਇਸ ਨਾਲ ਹੀ ਦੁਲਹਨ ਬਣੀ ਆਥੀਆ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਸੀ।