ਕੈਂਸਰ ਇੱਕ ਘਾਤਕ ਬਿਮਾਰੀ ਹੈ। ਹਰ ਸਾਲ ਲੱਖਾਂ ਲੋਕ ਕੈਂਸਰ ਦੇ ਸ਼ਿਕਾਰ ਹੋ ਜਾਂਦੇ ਹਨ।

ਭਾਰਤ ਦੀ ਗੱਲ ਕਰੀਏ ਤਾਂ WHO ਦੀ ਰਿਪੋਰਟ ਅਨੁਸਾਰ ਹਰ 10 ਵਿੱਚੋਂ ਇੱਕ ਭਾਰਤੀ ਨੂੰ ਕੈਂਸਰ ਦਾ ਖ਼ਤਰਾ ਹੈ।

ਅੱਜ ਭਾਵ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ (Cancer Awareness) ਦਿਵਸ ਹੈ।

ਛਾਤੀ ਦੇ ਕੈਂਸਰ ਦੇ 75 ਫੀਸਦੀ ਮਾਮਲੇ ਅਜਿਹੇ ਹਨ, ਜੋ ਔਰਤਾਂ ਦੇ ਹਾਰਮੋਨਸ 'ਤੇ ਨਿਰਭਰ ਹਨ। ਇਸ ਲਈ ਮੈਮੋਗ੍ਰਾਫੀ ਜ਼ਰੂਰ ਕਰਵਾਓ।

ਮੂੰਹ ਦੇ ਕੈਂਸਰ ਤੋਂ ਬਚਣ ਲਈ ਤੰਬਾਕੂ ਦੀ ਵਰਤੋਂ ਨਾ ਕਰੋ ਅਤੇ ਸੈਕਸ ਕਰਦੇ ਸਮੇਂ ਸਾਵਧਾਨ ਰਹੋ। ਲੱਛਣ ਦਿਸਣ 'ਤੇ ਓਰਲ ਸਰਜਨ ਨੂੰ ਮਿਲੋ।

ਸਰਵਾਈਕਲ ਕੈਂਸਰ 'ਚ ਜਿਨਸੀ ਅੰਗਾਂ ਦਾ ਖਾਸ ਖਿਆਲ ਰੱਖੋ, ਜੇ ਸੈਕਸ ਦੌਰਾਨ ਖੂਨ ਵਹਿਣਾ ਜਾਂ ਗੰਭੀਰ ਦਰਦ ਹੁੰਦਾ ਹੈ ਤਾਂ ਡਾਕਟਰ ਨੂੰ ਮਿਲੋ।

ਲੰਗਸ ਕੈਂਸਰ 'ਚ 3 ਹਫ਼ਤਿਆਂ ਤੋਂ ਵੱਧ ਸਮੇਂ ਲਈ ਖੰਘ ਬਣੀ ਰਹਿੰਦੀ ਹੈ, ਲੱਛਣ ਨਜ਼ਰ ਆਉਣ ਤਾਂ ਡਾਕਟਰ ਨਾਲ ਸੰਪਰਕ ਕਰੋ।

ਇਸ ਤੋਂ ਇਲਾਵਾ ਪੁਰਾਣੀਆਂ ਪੇਟ ਦੀਆਂ ਸਮੱਸਿਆਵਾਂ, ਟੱਟੀ ਵਿੱਚ ਖੂਨ ਅਤੇ ਸਰੀਰ ਦੀ ਥਕਾਵਟ ਕੋਲਟਰਲ ਕੈਂਸਰ ਦੇ ਲੱਛਣ ਹਨ।

ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਟੈਸਟ ਕਰਕੇ ਹੀ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਲੱਛਣ ਕੈਂਸਰ ਦਾ ਹੈ ਜਾਂ ਨਹੀਂ।

ਕੈਂਸਰ ਕੋਈ ਵੀ ਹੋਵੇ, ਇਸਤੋਂ ਬਚਣ ਦਾ ਇਹੀ ਤਰੀਕਾ ਹੈ ਕਿ ਲੱਛਣ ਨਜ਼ਰ ਆਉਣ 'ਤੇ ਇਸ ਦਾ ਸਹੀ ਸਮੇਂ ਇਲਾਜ ਜ਼ਰੂਰੀ ਹੈ।