ਜੋੜਾਂ ਦੇ ਦਰਦ ਦੀ ਸਮੱਸਿਆ ਅੱਜਕਲ ਆਮ ਦੇਖਣ ਨੂੰ ਮਿਲ ਰਹੀ ਹੈ। ਇਹ ਸਮੱਸਿਆ ਜ਼ਿਆਦਾਤਰ ਵੱਧ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ।



ਇਸਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਸੱਟ ਲੱਗਣ ਨਾਲ ਅਤੇ ਐਲਰਜੀ ਜਾਂ ਸੰਕਰਮਣ ਆਦਿ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖਿਆ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।



ਹਲਦੀ
- ਇਕ ਗਲਾਸ ਗਰਮ ਪਾਣੀ ੧ ਚਮਚ ਹਲਦੀ ਮਿਲਾ ਕੇ ਰਾਤ ਨੂੰ ਪੀਓ। ਤੁਸੀਂ ਚਾਹੋ ਤਾਂ ਇਸ 'ਚ ਥੋੜ੍ਹਾਂ ਸ਼ਹਿਦ ਵੀ ਮਿਲਾ ਸਕਦੇ ਹੋ।
- ੨ ਕੱਪ ਪਾਣੀ ਨੂੰ ਉਬਾਲ ਕੇ ਉਸ 'ਚ ੧/੨ ਚਮਚ ਅਦਰਕ ਅਤੇ ਹਲਦੀ ਮਿਲਾ ਕੇ ਪੀਓ। ਇਸ ਨਾਲ ਦਰਦ ਘੱਟ ਹੋ ਜਾਵੇਗਾ।






ਅਦਰਕ
- ਜੀਰੇ ਦੇ ਬੀਜ, ਕਾਲੀ ਮਿਰਚ ਅਤੇ ਅਦਰਕ ਨੂੰ ਪੀਸ ਲਓ। ੧/੨ ਚਮਚ ਇਸ ਮਿਸ਼ਰਨ ਨੂੰ ਪਾਣੀ ਨਾਲ ਖਾਓ। ਦਿਨ 'ਚ ੩ ਵਾਰ ਇਸ ਦੀ ਵਰਤੋਂ ਕਰੋ।


ਪਿਆਜ਼
- ਪਿਆਜ਼ ਨੂੰ ਜੜਾਂ ਸਮੇਤ ਪਕਾਓ ਅਤੇ ਸਲਾਦ ਦੇ ਰੂਪ 'ਚ ਖਾਓ।
- ਆਪਣੇ ਭੋਜਨ ਦੇ ਨਾਲ ਕੱਚੇ ਪਿਆਜ਼ ਦੀ ਵਰਤੋਂ ਕਰੋ।


ਲਸਣ
ਲਸਣ 'ਚ ਸੇਲੀਨਿਯਮ ਅਤੇ ਸਲਫਰ ਪਾਇਆ ਜਾਂਦਾ ਹੈ। ਇਹ ਦੋਨੋਂ ਤੱਤ ਜੋੜਾਂ ਦੇ ਦਰਦ ਨੂੰ ਘੱਟ ਕਰਨ 'ਚ ਸਹਾਇਕ ਹੁੰਦੇ ਹਨ।


ਇਸ ਤਰ੍ਹਾਂ ਕਰੋ ਲਸਣ ਦੀ ਵਰਤੋਂ
- ਸਭ ਤੋਂ ਪਹਿਲਾਂ ਆਪਣੇ ਭੋਜਨ 'ਚ ਲਸਣ ਸ਼ਾਮਿਲ ਕਰੋ।
- ਲਸਣ ਦੇ ਤੇਲ ਨਾਲ ਦਰਦ ਵਾਲੀ ਜਗਾਂ 'ਤੇ ਮਾਲਿਸ਼ ਕਰੋ।


2 ਲਸਣ ਦੀਆਂ ਕਲੀਆਂ ਅਤੇ 2 ਚਮਚ ਸਰ੍ਹੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਠੰਡਾ ਹੋਣ 'ਤੇ ਇਸ ਨਾਲ ਮਾਲਿਸ਼ ਕਰੋ। ਦਿਨ 'ਚ ਦੋ ਵਾਰ ਇਸ ਤੇਲ ਦੀ ਮਾਲਿਸ਼ ਕਰੋ।