ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਸ਼ਾਹਰੁਖ ਖਾਨ ਨੂੰ ਇੰਡੀਅਨ ਆਫ ਦ ਈਅਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।



ਇਹ ਐਵਾਰਡ ਸ਼ਾਹਰੁਖ ਨੂੰ ਸਾਲ 2023 'ਚ ਉਨ੍ਹਾਂ ਦੀ ਬੈਸਟ ਪਰਫਾਰਮੈਂਸ ਲਈ ਦਿੱਤਾ ਗਿਆ।



ਇਸ ਦੇ ਨਾਲ ਨਾਲ ਹੀ ਸਾਲ 2024 ਸ਼ਾਹਰੁਖ ਲਈ ਮਨਹੂਸ ਸਾਬਿਤ ਹੋ ਰਿਹਾ ਹੈ। ਦਰਅਸਲ, ਸਾਲ ਦੇ ਸ਼ੁਰੂਆਤ 'ਚ ਹੀ ਕਿੰਗ ਖਾਨ ਦੇ ਖਿਲਾਫ 5 ਐਫਆਈਆਰ ਦਰਜ ਹੋ ਗਈਆਂ ਹਨ।



ਸ਼ਾਹਰੁਖ ਖਾਨ ਬਾਇਜੁਸ ਨਾਮ ਦੀ ਵਿੱਦਿਅਕ ਸੰਸਥਾ ਦੇ ਬਰਾਂਡ ਅੰਬੈਸਡਰ ਰਹੇ ਹਨ। ਸ਼ਾਹਰੁਖ ਭਾਰਤ ਲਈ ਬਹੁਤ ਵੱਡਾ ਨਾਮ ਹਨ।



ਸ਼ਾਹਰੁਖ ਦੀ ਸਟਾਰਡਮ ਦੇ ਭਰੋਸੇ ਹੀ ਹਜ਼ਾਰਾਂ ਮਾਪਿਆਂ ਨੇ ਆਪਣੇ ਬੱਚਿਆਂ ਦਾ ਦਾਖਲਾ ਬਾਇਜੁਸ ਨਾਮ ਦੀ ਇਸ ਸੰਸਥਾ 'ਚ ਕਰਵਾਇਆ।



ਪਰ ਕਈ ਮਾਪਿਆਂ ਦਾ ਕਹਿਣਾ ਹੈ ਕਿ ਸ਼ਾਹਰੁਖ ਖਾਨ ਨੇ ਉਨ੍ਹਾਂ ਦਾ ਭਰੋਸਾ ਤੋੜਿਆ ਹੈ।



ਸ਼ਾਹਰੁਖ ਦੇ ਭਰੋਸੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਸੰਸਥਾ 'ਚ ਦਾਖਲ ਤਾਂ ਕਰਵਾ ਦਿੱਤਾ, ਪਰ ਉਨ੍ਹਾਂ ਨੂੰ ਨਤੀਜੇ ਸੰਤੋਖਜਨਕ ਨਹੀਂ ਮਿਲੇ।



ਹੁਣ ਕਈ ਮਾਪਿਆਂ ਨੇ ਸ਼ਾਹਰੁਖ ਖਾਨ ਖਿਲਾਫ ਤੇ ਬਾਇਜੁਸ ਖਿਲਾਫ ਕੇਸ ਦਰਜ ਕਰਵਾਏ ਹਨ।



ਦੱਸਿਆ ਜਾ ਰਿਹਾ ਹੈ ਕਿ ਇਸ ਦੇ ਤਹਿਤ ਸ਼ਾਹਰੁਖ ਦੇ ਖਿਲਾਫ 5 ਐਫਆਈਆਂਰ ਦਰਜ ਹੋ ਗਈਆਂ ਹਨ। ਜਿਹੜੇ ਸੈਲੈਬਸ ਖਿਲਾਫ ਐਫਆਈਆਰ ਦਰਜ ਹੋਈਆਂ ਹਨ, ਉਨ੍ਹਾਂ ਵਿੱਚ ਲੀਓਨਲ ਮੈਸੀ ਦਾ ਨਾਮ ਵੀ ਸ਼ਾਮਲ ਹੈ।



ਕਿਉਂਕਿ ਸ਼ਾਹਰੁਖ ਤੇ ਮੈਸੀ ਦੋਵਾਂ ਨੇ ਬਾਇਜੁਸ ਨੂੰ ਰੱਜ ਕੇ ਪ੍ਰਮੋਟ ਕੀਤਾ ਹੈ, ਇਸ ਕਰਕੇ ਮਾਪਿਆਂ ਨੇ ਬਾਇਜੁਸ, ਸ਼ਾਹਰੁਖ ਤੇ ਮੈਸੀ ਖਿਲਾਫ ਕਨਜ਼ਿਊਮਰ ਕੋਰਟ ਵਿੱਚ ਸ਼ਿਕਾਇਤ ਕੀਤੀ ਹੈ।