ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ। ਪਰਾਲੀ ਸਾੜਨ ਨਾਲੋਂ ਹੋਰ ਵੀ ਹੱਲ ਹਨ ਜਿਸ ਨਾਲ ਕਿਸਾਨਾਂ ਨੂੰ ਵੀ ਫ਼ਾਇਦਾ ਹੋਵੇਗਾ। ਪਰਾਲੀ ਨੂੰ ਮਲਚਰ, ਪਲਟਾਵੇਂ ਹਲ਼ ਤੇ ਰੋਟਾਵੇਟਰ ਦੀ ਮਦਦ ਨਾਲ ਮਿੱਟੀ ਵਿੱਚ ਮਿਲਾਕੇ ਖਾਦ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਇਸ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਫ਼ਸਲ ਵੀ ਚੋਖੀ ਹੁੰਦੀ ਹੈ। ਪਰਾਲੀ ਦੀ ਵਰਤੋਂ ਬਾਇਓਗੈਸ ਉਤਪਾਦਨ ਲਈ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਨਾ ਸਿਰਫ਼ ਊਰਜਾ ਬਣਦੀ ਹੈ ਸਗੋਂ ਵਾਰਾਤਰਨ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ। ਕਈ ਸੂਬਿਆਂ ਦੀ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਸਾਂਭਣ ਦੇ ਬਦਲੇ ਮੁਆਵਜ਼ਾ ਦਿੰਦੀਆਂ ਹਨ। ਛੱਤੀਸਗੜ੍ਹ ਵਿੱਚ ਪਰਾਲੀ ਨੂੰ ਜੈਵਿਕ ਖਾਦ ਵਜੋਂ ਵਰਤਿਆ ਜਾਂਦਾ ਹੈ। ਪਰਾਲੀ ਨੂੰ ਖਾਦ ਵਜੋਂ ਵਰਤਕੇ ਸਾੜਨ ਦੀ ਦਿੱਕਤ ਤੋਂ ਛੁਟਕਾਰਾ ਪਾ ਸਕਦੇ ਹਨ।