ਜ਼ਾਕਿਰ ਅਬਦੁਲ ਕਰੀਮ ਨਾਇਕ ਇੱਕ ਭਾਰਤੀ ਮੁਸਲਮਾਨ ਹੈ। ਜ਼ਾਕਿਰ ਨਾਇਕ ਦਾ ਜਨਮ 18 ਅਕਤੂਬਰ 1965 ਨੂੰ ਮਹਾਰਾਸ਼ਟਰ ਦੇ ਮੁੰਬਈ ਵਿੱਚ ਹੋਇਆ ਸੀ। ਕਿਹਾ ਜਾਂਦਾ ਹੈ, ਜ਼ਾਕਿਰ ਨਾਇਕ ਨੂੰ ਬਚਪਨ ਵਿੱਚ ਹੀ ਕੁਰਾਨ ਦੀਆਂ ਆਇਤਾਂ ਯਾਦ ਹੋ ਗਈਆ ਸਨ। ਟੋਪੀਵਾਲਾ ਨੈਸ਼ਨਲ ਮੈਡੀਕਲ ਕਾਲਜ ਵਿੱਚੋਂ ਡਾਕਟਰ ਦੀ ਪੜ੍ਹਾਈ ਕੀਤੀ। 1991 ਵਿੱਚ ਇਸਲਾਮਿਕ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਇਸ ਸੰਸਥਾ ਦਾ ਮੁੱਖ ਟੀਚਾ ਮੁਸਲਮਾਨਾਂ ਤੇ ਗ਼ੈਰ ਮੁਸਲਮਾਨਾਂ ਨੂੰ ਇਸਲਾਮ ਦੀ ਜਾਣਕਾਰੀ ਦੇਣਾ ਸੀ। ਜ਼ਾਕਿਰ ਨਾਇਕ ਖ਼ੁਦ ਨੂੰ ਇਸਲਾਮੀ ਗੁਰੂ ਤੇ ਪ੍ਰਚਾਰਕ ਦੱਸਦਾ ਹੈ। ਆਓ ਜਾਣਦੇ ਹਾਂ ਜ਼ਾਕਿਰ ਨਾਇਕ ਉੱਤੇ ਕੀ-ਕੀ ਇਲਜ਼ਾਮ ਲੱਗੇ ਨੇ ? ਜ਼ਾਕਿਰ ਉੱਤੇ ਭੜਕਾਊ ਭਾਸ਼ਣ, ਮਨੀ ਲ੍ਰਾਂਡਰਿੰਗ ਕਰਨ ਤੇ ਅੱਤਵਾਦ ਨੂੰ ਵਧਾਉਣ ਦਾ ਇਲਜ਼ਾਮ ਹੈ। ਮੌਜੂਦਾ ਸਮੇਂ ਵਿੱਚ ਉਹ ਮਲੇਸ਼ੀਆ ਰਹਿੰਦਾ ਹੈ।