ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਨਾਗਰਿਕਤਾ ਤਿਆਗਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ



ਇਸ ਰੁਝਾਨ ਪਿੱਛੇ ਬਿਹਤਰ ਆਰਥਿਕ ਮੌਕੇ, ਜੀਵਨ ਪੱਧਰ ਅਤੇ ਸਿੱਖਿਆ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।



ਹਾਲ ਹੀ 'ਚ ਜਾਰੀ ਰਿਪੋਰਟ ਮੁਤਾਬਕ ਭਾਰਤੀ ਪਾਸਪੋਰਟ ਦੀ ਰੈਂਕਿੰਗ ਵੀ 82ਵੇਂ ਸਥਾਨ 'ਤੇ ਪਹੁੰਚ ਗਈ ਹੈ।



ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2019 ਵਿੱਚ 1,44,017 ਲੋਕਾਂ ਨੇ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਸੀ



2020 ਵਿੱਚ 85,256, 2021 ਵਿੱਚ 1,63,370 ਅਤੇ 2022 ਵਿੱਚ 2,25,620 ਲੋਕਾਂ ਨੇ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਸੀ।



ਸਾਲ 2023 ਵਿੱਚ ਇਹ ਅੰਕੜਾ 2,16,219 ਲੋਕਾਂ ਤੱਕ ਪਹੁੰਚ ਗਿਆ ਹੈ।



ਗਲੋਬਲ ਵਾਰਮਿੰਗ ਦੇ ਵਾਧੇ ਨੂੰ ਭਾਰਤ ਛੱਡਣ ਦਾ ਕਾਰਨ ਮੰਨਿਆ ਜਾ ਰਿਹਾ ਹੈ।



ਸਵਾਲ ਹੈ, ਕੀ ਆਉਣ ਵਾਲੇ 10 ਸਾਲਾਂ ਵਿੱਚ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਵੱਡੇ ਸ਼ਹਿਰ ਰਹਿਣ ਯੋਗ ਰਹਿਣਗੇ ਜਾਂ ਨਹੀਂ।



ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਜੀਵਨ ਦੀ ਗੁਣਵੱਤਾ ਭਾਰਤ ਨਾਲ ਵੀ ਬਿਹਤਰ ਹੈ।