ਪੰਜਾਬੀ ਸਿੰਗਰ ਤੇ ਅਭਿਨੇਤਰੀ ਨਿਮਰਤ ਖਹਿਰਾ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਹੈ। ਦਰਅਸਲ, ਹਾਲ ਹੀ 'ਚ ਨਿਮਰਤ ਨੇ ਆਪਣੀ ਨਵੀਂ ਐਲਬਮ 'ਮਾਣਮੱਤੀ' ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਫੈਨਜ਼ ਦੇ ਦਰਮਿਆਨ ਕਾਫੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ। ਫੈਨਜ਼ ਬੇਸਵਰੀ ਨਾਲ ਨਿਮਰਤ ਦੀ ਨਵੀਂ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਨਿਮਰਤ ਖਹਿਰਾ ਦੀਆ ਬੇਹੱਦ ਖੂਬਸੂਰਤ ਤਸਵੀਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਨਿਮਰਤ ਖਹਿਰਾ ਨਵੀਆਂ ਤਸਵੀਰਾਂ 'ਚ ਬੌਸ ਲੇਡੀ ਅਵਤਾਰ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਾਲ ਉਸ ਦੀ ਸਾਦਗੀ ਨੇ ਵੀ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਗਾਇਕਾ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਪਿਆਰ ਦੀ ਬਰਸਾਤ ਕਰ ਰਹੇ ਹਨ। ਨਿਮਰਤ ਖਹਿਰਾ ਨੇ ਹਲਕੇ ਬਰਾਊਨ ਰੰਗ ਦੀ ਪ੍ਰੋਫੈਸ਼ਨਲ ਡਰੈੱਸ ਪਹਿਨੀ ਹੋਈ ਹੈ। ਉਸ ਨੇ ਆਪਣੇ ਲੁੱਕ ਨੂੰ ਹੈਵੀ ਮੇਕਅੱਪ ਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ। ਉਸ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਉਸ ਦੇ ਅੰਦਰ ਪਰਮਾਤਮਾ ਦਾ ਵਾਸ ਹੈ, ਉਹ ਕਦੇ ਹਾਰ ਨਹੀਂ ਸਕਦੀ।' ਦੱਸ ਦਈਏ ਕਿ ਇਸ ਸਾਲ ਨਿਮਰਤ ਖਹਿਰਾ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਿਆ ਸੀ। ਇਸ ਦੇ ਨਾਲ ਨਾਲ ਸਾਲ 2023 ਨਿਮਰਤ ਖਹਿਰਾ ਲਈ ਕਾਫੀ ਵਧੀਆ ਰਿਹਾ ਸੀ। ਕਿਉਂਕਿ ਇਸ ਸਾਲ ਉਸ ਨੇ ਸਪੈਸ਼ਲ ਰਿਕਾਰਡ ਬਣਾਇਆ ਸੀ। ਨਿਮਰਤ ਖਹਿਰਾ ਇੱਕ ਮਹੀਨੇ 'ਚ ਦੋ ਵਾਰ ਬਿਲਬੋਰਡ 'ਤੇ ਨਜ਼ਰ ਆਈ ਸੀ। ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਪਹਿਲੀ ਪੰਜਾਬੀ ਗਾਇਕਾ ਸੀ।