Maanmatti Release Date Out: ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਸੰਗੀਤ ਜਗਤ ਵਿੱਚ ਆਪਣੇ ਸਾਦਗੀ ਭਰੇ ਅੰਦਾਜ਼ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਨਿਮਰਤ ਖਹਿਰਾ ਦੇ ਸਾਦਗੀ ਭਰੇ ਲੁੱਕ ਵਿੱਚੋਂ ਅਕਸਰ ਪੰਜਾਬੀਅਤ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਦੇ ਪੰਜਾਬੀ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਗਾਇਕਾ ਨਿਮਰਤ ਇਨ੍ਹੀਂ ਦਿਨੀਂ ਆਪਣੀ ਐਲਬਮ ਮਾਣਮੱਤੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਐਲਬਮ ਮਾਣਮੱਤੀ ਵਿੱਚੋਂ ਗਾਇਕਾ ਵੱਲੋਂ ਆਪਣੇ ਖੂਬਸੂਰਤ ਲੁੱਕ ਦੀ ਝਲਕ ਸਾਂਝੀ ਕੀਤੀ ਗਈ ਹੈ। ਗਾਇਕਾ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਦੱਸ ਦੇਈਏ ਕਿ ਨਿਮਰਤ ਖਹਿਰਾ ਦੀ ਐਲਬਮ ਮਾਣਮੱਤੀ 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ ਵਿੱਚ ਨਿਮਰਤ ਵੱਲੋਂ ਇੰਸਟਾਗ੍ਰਾਮ ਉੱਪਰ ਸਵਾਲ-ਜਵਾਬ ਸੈਸ਼ਨ ਵਿੱਚ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਨਿਮਰਤ ਨੇ ਦੱਸਿਆ ਕਿ ਇਸ ਐਲਬਮ ਵਿੱਚ ਪ੍ਰਸ਼ੰਸਕਾਂ ਨੂੰ ਹਰ ਤਰ੍ਹਾਂ ਦੇ ਗੀਤ ਸੁਣਨ ਨੂੰ ਮਿਲਣਗੇ। ਵਰਕਫਰੰਟ ਦੀ ਗੱਲ ਕਰਿਏ ਤਾਂ ਫਿਲਹਾਲ ਨਿਮਰਤ ਆਪਣੀ ਐਲਬਮ ਮਾਣਮੱਤੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਆਖਰੀ ਵਾਰ ਉਹ ਫਿਲਮ ਜੋੜੀ ਵਿੱਚ ਵਿਖਾਈ ਦਿੱਤੀ ਸੀ। ਇਸ ਵਿੱਚ ਗਾਇਕਾ ਨੇ ਦਿਲਜੀਤ ਦੋਸਾਂਝ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਦੱਸ ਦੇਈਏ ਕਿ ਦਿਲਜੀਤ ਅਤੇ ਨਿਮਰਤ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇੱਕ ਵਾਰ ਫਿਰ ਤੋਂ ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਵੇਖਣ ਲਈ ਬੇਤਾਬ ਹਨ।