Maanmatti Release Date Out: ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਹੁਨਰ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਵਾਹੋ-ਵਾਹੀ ਖੱਟ ਚੁੱਕੀ ਹੈ। ਕਈ ਫਿਲਮਾਂ ਵਿੱਚ ਅਦਾਕਾਰੀ ਦਾ ਲੋਹਾ ਮਨਵਾਉਣ ਤੋਂ ਬਾਅਦ ਨਿਮਰਤ ਖਹਿਰਾ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਆ ਰਹੀ ਹੈ। ਦਰਅਸਲ, ਨਿਮਰਤ ਦੀ ਨਵੀਂ ਐਲਬਮ ਮਾਣਮੱਤੀ ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ। ਅਦਾਕਾਰਾ ਵੱਲੋਂ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਨਿਮਰਤ ਖਹਿਰਾ ਨੇ ਐਲਬਮ ਮਾਣਮੱਤੀ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, MAANMATTI... (ਮਾਣਮੱਤੀ) ਜਦੋਂ ਪੰਜਾਬ ਦੀ ਸਰਬੁਲੰਦ ਆਬੋ-ਹਵਾ ਅੰਦਰ ਰੱਜ ਕੇ ਸਾਹ ਲੈਂਦਿਆਂ ਉਹਨੇ ਆਪਣੀ ਨਿੱਘੀ ਤੇ ਨਿਰਾਲੀ ਹੋਂਦ ਦਾ ਮੱਥਾ ਚੁੰਮਿਆ ਤਾਂ ਸਮਿਆਂ ਨੇ ਉਹਨੂੰ ਮਾਣਮੱਤੀ ਪੰਜਾਬਣ ਕਹਿ ਕੇ ਪੁਕਾਰਿਆ... ਨਿਮਰਤ ਦੇ ਇਸ ਪੋਸਟਰ ਅਤੇ ਲੁੱਕ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਗਾਇਕਾ ਦਾ ਇਹ ਅੰਦਾਜ਼ ਵੇਖ ਇਹ ਗੱਲ ਤਾਂ ਸਾਬਿਤ ਹੋ ਗਈ ਹੈ ਕਿ ਇੱਕ ਵਾਰ ਫਿਰ ਤੋਂ ਨਿਮਰਤ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਿੱਚ ਕਾਮਯਾਬ ਰਹੇਗੀ। ਦੱਸ ਦੇਈਏ ਕਿ ਇਹ ਫਿਲਮ 9 ਅਕਤੂਬਰ 2023 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਨਿਮਰਤ ਦੀ ਐਲਬਮ ਮਾਣਮੱਤੀ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਜੋ ਹੁਣ ਖਤਮ ਹੋ ਚੁੱਕਾ ਹੈ। ਗਾਇਕਾ ਆਪਣੀ ਐਲਬਮ ਨੂੰ ਇਸੇ ਮਹੀਨੇ 9 ਅਕਤੂਬਰ ਨੂੰ ਪ੍ਰਸ਼ੰਸਕਾਂ ਵਿਚਾਲੇ ਰਿਲੀਜ਼ ਕਰੇਗੀ। ਇਸ ਤੋਂ ਪਹਿਲਾਂ ਨਿਮਰਤ ਅਦਾਕਾਰ ਦਿਲਜੀਤ ਦੋਸਾਂਝ ਨਾਲ ਫਿਲਮ ਜੋੜੀ ਵਿੱਚ ਨਜ਼ਰ ਆਈ ਸੀ।