Satinder Satti New Post: ਪੰਜਾਬੀ ਗਾਇਕਾ, ਐਂਕਰ ਸਤਿੰਦਰ ਸੱਤੀ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਹ ਸ਼ਾਨਦਾਰ ਕਵਿੱਤਰੀ, ਮੋਟੀਵੇਸ਼ਨਲ ਸਪੀਕਰ ਤੇ ਹੋਸਟ ਵੀ ਹੈ। ਗਾਇਕਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਾਲੇ ਸਤਿੰਦਰ ਸੱਤੀ ਵੱਲੋਂ ਆਪਣੀਆਂ ਨਵੇਂ ਲੁੱਕ ਵਿੱਚ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਸਦਾ ਲੁੱਕ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਸਤਿੰਦਰ ਸੱਤੀ ਵੱਲੋਂ ਤਸਵੀਰਾਂ ਸਾਂਝੀਆਂ ਕਰ ਕੈਪਸ਼ਨ ਵਿੱਚ ਸ਼ਾਅਰੀ ਵੀ ਲਿਖੀ ਗਈ ਹੈ। ਗਾਇਕਾ ਨੇ ਲਿਖਿਆ, ਧੂਮ ਮੈਂ ਨਿਕਲੋ, ਘਚਾਓ ਮੈਂ ਨਹਾ ਕਰ ਦੇਖੋ... ਜ਼ਿੰਦਗੀ ਕਿਆ ਹੈ, ਕਿਤਾਬੋਂ ਕੋ ਹਟਾ ਕਰ ਦੇਖੋ... ਪੰਜਾਬੀ ਗਾਇਕਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਤਾਰੀਫ਼ਾ ਦੇ ਪੁੱਲ ਬੰਨ੍ਹ ਰਹੇ ਹਨ। ਇੱਥੋ ਤੱਕ ਕੀ ਕਈ ਲੋਕਾਂ ਵੱਲੋਂ ਸਤਿੰਦਰ ਸੱਤੀ ਦੀ ਤੁਲਨਾ ਸ਼੍ਰੀ ਦੇਵੀ ਨਾਲ ਵੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸੱਤੀ ਨੇ ਕੈਨੇਡਾ 'ਚ ਵਕੀਲ ਬਣ ਵੱਡੀ ਪ੍ਰਸਿੱਦੀ ਆਪਣੇ ਨਾਂਅ ਕੀਤੀ ਹੈ। ਇਸ ਦੇ ਨਾਲ-ਨਾਲ ਸੱਤੀ ਲੋਕਾਂ ਲਈ ਅਜਿਹੇ ਵੀਡੀਓ ਸਾਂਝੇ ਕਰਦੀ ਹੈ ਜੋ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ। ਸੱਤੀ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸੱਤੀ ਅਕਸਰ ਹੀ ਪ੍ਰੇਰਨਾਤਮਕ ਗੱਲਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾਂਦਾ ਹੈ ਦੱਸ ਦੇਈਏ ਕਿ ਸਤਿੰਦਰ ਸੱਤੀ ਨੂੰ ਜਸਵੰਤ ਮਾਂਗਟ ਨੇ ਕੈਨੇਡਾ ਵਿੱਚ ਲਾਅ ਦੀ ਡਿਗਰੀ ਹਾਸਲ ਕਰਨ ਲਈ ਪ੍ਰੇਰਿਆ। ਉਪਰੰਤ ਉਸ ਨੇ ਕੈਲਗਰੀ ਤੋਂ ਵਕੀਲ ਗੁਰਪ੍ਰੀਤ ਔਲਖ ਤੋਂ ਵਕੀਲਗੀ ਦੀਆਂ ਬਾਰੀਕੀਆਂ ਸਿੱਖੀਆਂ।