Shree Brar Video: ਪੰਜਾਬੀ ਕਲਾਕਾਰ ਸ਼੍ਰੀ ਬਰਾੜ (Shree Brar ) ਪਿਛਲੇ ਕੁਝ ਮਹੀਨਿਆਂ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਦਾ ਕਈ ਦਿਨਾਂ ਤੋਂ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਵਿਚਾਲੇ ਕਲਾਕਾਰ ਆਪਣੇ ਸੋਸ਼ਲ ਮੀਡੀਆ ਉੱਪਰ ਕਿਸੇ ਨਾ ਕਿਸੇ ਪੋਸਟ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ। ਕਲਾਕਾਰ ਵੱਲੋਂ ਕੁਝ ਹਫ਼ਤੇ ਪਹਿਲਾਂ ਆਪਣੀ ਹਸਪਤਾਲ ਤੋਂ ਤਸਵੀਰ ਸ਼ੇਅਰ ਕਰ ਸਿਹਤ ਦਾ ਹਾਲ ਦੱਸਿਆ ਗਿਆ ਸੀ। ਹੁਣ ਕਲਾਕਾਰ ਵੱਲ਼ੋਂ ਆਪਣਾ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ। ਜਿਸ ਵਿੱਚ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੌਰਾਨ ਕਲਾਕਾਰ ਨੇ ਇਹ ਵੀ ਦੱਸਿਆ ਕੀ ਉਸ ਨੂੰ ਕਿਹੜੀ-ਕਿਹੜੀ ਪੇਰਸ਼ਾਨੀ ਵਿੱਚੋਂ ਨਿਕਲਣਾ ਪੈ ਰਿਹਾ ਹੈ। ਗਾਇਕ ਅਤੇ ਗੀਤਕਾਰ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ‘ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੋ ਮਹੀਨਿਆਂ ‘ਚ ਤੀਜਾ ਆਪ੍ਰੇਸ਼ਨ ਹੋਇਆ ਹੈ ਅਤੇ ਉਹ ਬੋਲਣ ਦੀ ਸਥਿਤੀ ‘ਚ ਨਹੀਂ ਹਨ। ਕਿਉਂਕਿ ਆਪ੍ਰੇਸ਼ਨ ਤੋਂ ਬਾਅਦ ਕਈ ਘੰਟੇ ਤੱਕ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਅਤੇ ਉਨ੍ਹਾਂ ਦਾ ਮੂੰਹ ਸੁੱਕ ਰਿਹਾ ਹੈ। ਇਸ ਦੌਰਾਨ ਕਲਾਕਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਉੱਪਰ ਧਮਕੀਆਂ ਦਿਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ, ਮੈਂ ਤਾ ਖੁਦ ਹਸਪਤਾਲ ਵਿੱਚ ਭਰਤੀ ਹਾਂ। ਇਸਦੇ ਨਾਲ ਹੀ ਕਲਾਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਲੰਬੇ ਸਮੇਂ ਤੋਂ ਉਤਰਾਅ ਚੜਾਅ ਭਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸੇ ਨੂੰ ਧਮਕੀ ਦੇ ਰਿਹਾ ਹੈ ਤਾਂ ਮੇਰੇ ਵੱਲੋਂ ਵੀ ਉਸ ਉੱਪਰ ਕਾਰਵਾਈ ਕਰਨ। ਕਲਾਕਾਰ ਨੇ ਕਿਹਾ ਕਿ ਜਿਸਦਾ ਜੋ ਦਿਲ ਕਰਦਾ ਸਾਨੂੰ ਪੰਜਾਬੀਆਂ ਨੂੰ ਮੂੰਹ ਚੁੱਕ ਕੇ ਕਹਿ ਦਿੰਦਾ। ਇਸ ਗੱਲਬਾਤ ਦੌਰਾਨ ਸ਼੍ਰੀ ਨੇ ਗਾਇਕ ਸ਼ੁਭ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸ਼ੁਭ ਨੇ ਕੀ ਵਿਗਾੜਿਆ ਸੀ ਉਸ ਦੇ ਸਾਰੇ ਸ਼ੋਅ ਕੈਂਸਲ ਕਰਾ ਦਿੱਤੇ। ਅਸੀ ਮਿਡਲ ਕਲਾਸ ਹਾਂ ਵੱਡਿਆ ਵਾਲੀਆਂ ਸਕੀਮਾਂ ਨਹੀਂ ਆਉਂਦੀਆਂ ਸਾਨੂੰ।