Babbu Maan Canada Live Show: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦਾ ਨਾਂਅ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਤਹਿਲਕਾ ਮਚਾ ਦਿੰਦਾ ਹੈ। ਬੱਬੂ ਮਾਨ ਪਿਛਲੇ 30 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਆਪਣੇ ਗਾਇਕੀ ਦੇ ਕਰੀਅਰ ਦੌਰਾਨ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 30 ਸਾਲ ਬਾਅਦ ਬੱਬੂ ਮਾਨ ਹੁਣ ਵੀ ਇੰਡਸਟਰੀ 'ਚ ਐਕਟਿਵ ਹੈ। ਉਹ ਆਪਣੇ ਗਾਣਿਆਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਬੱਬੂ ਮਾਨ ਆਪਣੇ ਕੈਨੇਡਾ ਲਾਈਵ ਸ਼ੋਅ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਬੱਬੂ ਮਾਨ ਦੇ ਕੈਨੇਡਾ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਂਅ ਨਾਲ ਹਰ ਕੋਨਾ ਗੂੰਜ ਉੱਠਿਆ। ਇਸ ਦੌਰਾਨ ਉੱਥੇ ਮੌਜੂਦ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਦਾ ਨਾਂਅ ਲਿਆ ਗਿਆ। ਜਿਸ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਦੀ ਆਵਾਜ਼ ਵੀ ਦੱਬੀ ਗਈ। ਤੁਸੀ ਵੀ ਵੇਖੋ D5 Channel Punjabi News ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਇਹ ਵੀਡੀਓ, ਜਿਸ ਵਿੱਚ ਮੂਸੇਵਾਲਾ ਦੇ ਨਾਂਅ ਦੇ ਲਗਾਤਾਰ ਨਾਅਰੇ ਲਗਾਏ ਜਾ ਰਹੇ ਹਨ। ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਗੱਲ ਸਿੱਧੂ ਜਾਂ ਬੱਬੂ ਮਾਨ ਦੀ ਨਹੀਂ ਪਰ ਕਿਸੇ ਦੇ ਲਾਈਵ ਸ਼ੋਅ ਵਿੱਚ ਜਾਣਾ ਅਤੇ ਬੈਠ ਕੇ ਸੁਣਨਾ ਵੀ ਇੱਕ ਬਹੁਤ ਵੱਡੀ ਕਲਾ ਹੁੰਦੀ ਆ... ਕਿਸੇ ਵੱਡੇ ਸਟਾਰ ਦੇ ਸਾਹਮਣੇ ਬੈਠਣਾ। ਕਈ ਲੋਕ ਅਜਿਹੇ ਵਿਵਹਾਰ ਦੀ ਨਿੰਦਾ ਕਰ ਰਹੇ ਹਨ ਅਤੇ ਕੁਝ ਵੱਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ।