ਹਰ ਕੋਈ ਚਾਹੁੰਦਾ ਹੈ ਕਿ ਉਹ ਛੇਤੀ ਬੁੱਢਾ ਨਾ ਹੋਏ। ਇਸ ਲਈ ਬਜ਼ੁਰਗ ਲੋਕ ਵੀ ਯੋਗਾ ਤੇ ਕਸਰਤ ਕਰਕੇ ਫਿੱਟ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ ਹੀ ਨੌਜਵਾਨ ਵਧਦੀ ਉਮਰ ਨੂੰ ਘੱਟ ਰੱਖਣ ਲਈ ਹਰ ਸੰਭਵ ਯਤਨ ਕਰਦੇ ਹਨ।
ABP Sanjha

ਹਰ ਕੋਈ ਚਾਹੁੰਦਾ ਹੈ ਕਿ ਉਹ ਛੇਤੀ ਬੁੱਢਾ ਨਾ ਹੋਏ। ਇਸ ਲਈ ਬਜ਼ੁਰਗ ਲੋਕ ਵੀ ਯੋਗਾ ਤੇ ਕਸਰਤ ਕਰਕੇ ਫਿੱਟ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ ਹੀ ਨੌਜਵਾਨ ਵਧਦੀ ਉਮਰ ਨੂੰ ਘੱਟ ਰੱਖਣ ਲਈ ਹਰ ਸੰਭਵ ਯਤਨ ਕਰਦੇ ਹਨ।

ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀਆਂ ਬੁਰੀਆਂ ਆਦਤਾਂ ਕਾਰਨ ਜਲਦੀ ਬੁਢਾਪੇ ਦਾ ਸ਼ਿਕਾਰ ਹੋਣ ਲੱਗਦੇ ਹਨ।
ABP Sanjha

ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀਆਂ ਬੁਰੀਆਂ ਆਦਤਾਂ ਕਾਰਨ ਜਲਦੀ ਬੁਢਾਪੇ ਦਾ ਸ਼ਿਕਾਰ ਹੋਣ ਲੱਗਦੇ ਹਨ।

ਅੱਜ ਅਸੀਂ ਜਾਣਾਂਗੇ ਕੁਝ ਅਜਿਹੀਆਂ ਹੀ ਬੁਰੀਆਂ ਆਦਤਾਂ ਬਾਰੇ ਜੋ ਜਵਾਨ ਉਮਰ ਵਿੱਚ ਹੀ ਬੁਢਾਪੇ ਵੱਲ ਲੈ ਜਾਂਦੀਆਂ ਹਨ। ਇਨ੍ਹਾਂ ਗਲਤ ਆਦਤਾਂ ਕਾਰਨ ਉਮਰ ਦੇ ਅਨੁਪਾਤ ਵਿੱਚ ਜਵਾਨੀ ਤੇਜ਼ੀ ਨਾਲ ਘਟਣ ਲੱਗਦੀ ਹੈ।
ABP Sanjha

ਅੱਜ ਅਸੀਂ ਜਾਣਾਂਗੇ ਕੁਝ ਅਜਿਹੀਆਂ ਹੀ ਬੁਰੀਆਂ ਆਦਤਾਂ ਬਾਰੇ ਜੋ ਜਵਾਨ ਉਮਰ ਵਿੱਚ ਹੀ ਬੁਢਾਪੇ ਵੱਲ ਲੈ ਜਾਂਦੀਆਂ ਹਨ। ਇਨ੍ਹਾਂ ਗਲਤ ਆਦਤਾਂ ਕਾਰਨ ਉਮਰ ਦੇ ਅਨੁਪਾਤ ਵਿੱਚ ਜਵਾਨੀ ਤੇਜ਼ੀ ਨਾਲ ਘਟਣ ਲੱਗਦੀ ਹੈ।

ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਸਰੀਰ 'ਤੇ ਮਾੜੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਂਦੇ ਹਨ। ਜਿਗਰ ਤੇ ਗੁਰਦੇ ਦੀ ਕਮਜ਼ੋਰੀ ਕਾਰਨ ਥਕਾਵਟ ਹੋਣ ਲੱਗਦੀ ਹੈ। ਇਸ ਕਰਕੇ ਸਰੀਰਕ ਕਮਜ਼ੋਰੀ ਹੁੰਦੀ ਹੈ ਤੇ ਜਵਾਨੀ ਵਿੱਚ ਹੀ ਬੁਢਾਪਾ ਨਜ਼ਰ ਆਉਣ ਲੱਗਦਾ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨੀਂਦ ਦਾ ਅਸਰ ਸਰੀਰਕ ਤੌਰ 'ਤੇ ਦੇਖਿਆ ਜਾ ਸਕਦਾ ਹੈ। ਤੰਦਰੁਸਤ ਰਹਿਣ ਲਈ ਵਿਅਕਤੀ ਨੂੰ 7-8 ਘੰਟੇ ਸੌਣਾ ਚਾਹੀਦਾ ਹੈ।

ABP Sanjha

ਜੇਕਰ ਤੁਸੀਂ ਘੱਟ ਸੌਂਦੇ ਹੋ ਤਾਂ ਇਸ ਨਾਲ ਡਾਰਕ ਸਰਕਲ ਹੋ ਜਾਂਦੇ ਹਨ। ਚਿਹਰੇ 'ਤੇ ਝੁਰੜੀਆਂ ਆਉਣ ਲੱਗਦੀਆਂ ਹਨ। ਚਮੜੀ ਬੁੱਢੀ ਲੱਗਣ ਲੱਗਦੀ ਹੈ।

ABP Sanjha

ਫਿੱਟ ਰਹਿਣ ਲਈ ਤੁਹਾਨੂੰ ਸਹੀ ਪੋਸ਼ਣ ਦੀ ਲੋੜ ਹੁੰਦੀ ਹੈ। ਪੋਸ਼ਕ ਤੱਤਾਂ ਦੀ ਮੌਜੂਦਗੀ ਕਾਰਨ ਖੂਨ ਦੀ ਸਪਲਾਈ ਠੀਕ ਰਹਿੰਦੀ ਹੈ। ਦਿਮਾਗ ਸਰਗਰਮ ਰਹਿੰਦਾ ਹੈ।

ABP Sanjha

ਰਿਪੋਰਟਾਂ ਮੁਤਾਬਕ ਜੋ ਲੋਕ ਸੰਤੁਲਿਤ ਖੁਰਾਕ ਦਾ ਪਾਲਣ ਨਹੀਂ ਕਰਦੇ ਤਾਂ ਇਸ ਦਾ ਅਸਰ ਉਮਰ 'ਤੇ ਦਿਖਾਈ ਦੇਣ ਲੱਗਦਾ ਹੈ। ਬੁਢਾਪਾ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ।

ABP Sanjha

ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਬੇਲੋੜੇ ਤਣਾਅ ਦਾ ਅਨੁਭਵ ਕਰਦੇ ਹਨ। ਪਰਿਵਾਰ, ਪੜ੍ਹਾਈ, ਕੰਮ, ਵਿਆਹ ਤੇ ਹੋਰ ਗੱਲਾਂ ਕਰਕੇ ਤਣਾਅ ਹੌਲੀ-ਹੌਲੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਡਿਪਰੈਸ਼ਨ ਤੇ ਚਿੰਤਾ ਕਾਰਨ ਡਾਰਕ ਸਰਕਲ ਬਣਨੇ ਸ਼ੁਰੂ ਹੋ ਜਾਂਦੇ ਹਨ। ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। ਬੇਲੋੜੀ ਚਿੰਤਾ, ਉਦਾਸੀ ਤੋਂ ਬਚਣਾ ਚਾਹੀਦਾ ਹੈ।

ABP Sanjha

ਬੁਹਤੇ ਲੋਕ ਚਾਹ ਤੇ ਕੌਫੀ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਦਾ ਅਸਰ ਸਰੀਰ 'ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਚਾਹ ਤੇ ਕੌਫੀ ਵਿੱਚ ਕੈਫੀਨ ਤੇ ਟੈਨਿਨ ਪਾਇਆ ਜਾਂਦਾ ਹੈ। ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।