ਸਦੀਆਂ ਤੋਂ ਅਫੀਮ ਨੂੰ ਔਸ਼ਧੀ ਵਜੋਂ ਵੀ ਜਾਣਿਆ ਜਾਂਦਾ ਹੈ ਪੁਰਾਤਣ ਕਾਲ ਤੋਂ ਹੀ ਅਫੀਮ ਨੂੰ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਆਯੁਰਵੈਦ ਅਨੁਸਾਰ ਅਫੀਮ ਦੀ ਤਸੀਰ ਗਰਮ ਤੇ ਪ੍ਰਭਾਵ 'ਚ ਨਸ਼ੀਲੀ ਹੋਣ ਕਾਰਨ ਦਰਦ-ਨਿਵਾਰਕ, ਪਸੀਨਾ ਲਿਆਉਣ ਵਾਲੀ, ਸਰੀਰ ਦੇ ਦਰਦਾਂ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ। ਅਫੀਮ ਦੀ ਵਰਤੋਂ ਨਾਲ ਨਜਲਾ/ਜ਼ੁਕਾਮ/ਗਲਾ ਖਰਾਬ ਹੋਣ 'ਤੇ ਠੀਕ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਲਾਭ... ਦਰਦ ਤੋਂ ਰਾਹਤ: ਅਫੀਮ ਦੀ ਵਰਤੋਂ ਸਦੀਆਂ ਤੋਂ ਕੁਦਰਤੀ ਦਰਦ ਨਿਵਾਰਕ ਗੁਣ ਵਜੋਂ ਕੀਤੀ ਜਾਂਦੀ ਰਹੀ ਹੈ ਸੈਡੇਸ਼ਨ: ਅਫੀਮ ਵਿੱਚ ਸੈਡੇਟਿਵ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨੀਂਦ ਜਾਂ ਚਿੰਤਾ ਨੂੰ ਸ਼ਾਂਤ ਕਰਨ ਲਈ ਕੀਤੀ ਜਾ ਸਕਦੀ ਹੈ। ਸਾਹ ਸਬੰਧੀ ਲਾਭ: ਅਫੀਮ ਸਾਹ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਮਦਦ ਕਰਦੀ ਹੈ ਸਾਹ ਦੀਆਂ ਸਮੱਸਿਆਵਾਂ ਖੰਘ ਤੇ ਦਮਾ ਦੇ ਇਲਾਜ ਲਈ ਲਾਭਦਾਇਕ ਹੈ ਦਸਤ ਵਿਰੋਧੀ: ਅਫੀਮ ਦੀ ਵਰਤੋਂ ਰਵਾਇਤੀ ਤੌਰ 'ਤੇ ਦਸਤ ਦੇ ਇਲਾਜ ਲਈ ਕੀਤੀ ਜਾਂਦੀ ਹੈ ਕਾਸਰੋਧਕ: ਅਫੀਮ ਇੱਕ ਖੰਘ ਨੂੰ ਦਬਾਉਣ ਵਾਲਾ ਪ੍ਰਭਾਵੀ ਪਦਾਰਥ ਹੈ ਤੇ ਬਹੁਤ ਸਾਰੇ ਖੰਘ ਦੇ ਸਿਰਪ ਤੇ ਗੋਲੀਆਂ ਵਿੱਚ ਵਰਤਿਆ ਜਾਂਦਾ ਹੈ।