ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਰਾਘਵ ਚੱਢਾ ਦੀ ਨੇੜਤਾ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਗੁਪਤ ਤਰੀਕੇ ਨਾਲ ਮੰਗਣੀ ਵੀ ਕਰ ਲਈ ਹੈ ਹਾਲ ਹੀ 'ਚ ਸਪਾਟ ਹੋਈ ਪਰਿਣੀਤੀ ਚੋਪੜਾ ਦੇ ਹੱਥਾਂ 'ਚ ਅਗੇਜਮੈਂਟ ਬੈਂਡ ਨਜ਼ਰ ਆਇਆ ਪਰਿਣੀਤੀ ਚੋਪੜਾ ਨੂੰ ਪਿਛਲੇ ਕੁਝ ਦਿਨਾਂ ਤੋਂ ਕੈਜ਼ੂਅਲ ਪਰ ਸਟਾਈਲਿਸ਼ ਲੁੱਕ 'ਚ ਦੇਖਿਆ ਜਾ ਰਿਹਾ ਹੈ ਇਨ੍ਹਾਂ ਤਸਵੀਰਾਂ 'ਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਪਰਿਣੀਤੀ ਲੂਜ ਪਜਾਮਾ ਪੈਂਟ ਪਾਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਉਸ ਨੇ ਬਲੈਕ ਕ੍ਰੌਪ ਟਾਪ ਅਤੇ ਬਲੈਕ ਲੂਜ਼ ਸ਼ਰਟ ਪਾਈ ਹੈ ਪਰਿਣੀਤੀ ਨੇ ਇਸ ਲੁੱਕ ਦੇ ਨਾਲ ਚਿੱਟੇ ਸਨੀਕਰਸ ਪੇਅਰ ਕੀਤੇ ਹਨ ਇਸ ਦੇ ਨਾਲ ਹੀ ਖੁੱਲ੍ਹੇ ਵਾਲ ਅਤੇ ਕਾਲਾ ਚਸ਼ਮਾ ਇਸ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ ਟ੍ਰੇਡਿੰਗ ਹੈ ਪਰਿਣੀਤੀ ਚੋਪੜਾ ਦਾ ਇਹ ਪਜਾਮਾ ਲੁੱਕ