Parineeti chopra raghav chadha Family Played Games Before Marriage: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ ਨੂੰ ਹੋਇਆ ਸੀ। ਇਸ ਦੌਰਾਨ ਜੋੜੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਪਰੀ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵਿਆਹ ਤੋਂ ਪਹਿਲਾਂ ਦੀ ਮਸਤੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੇ ਗਏ ਹਨ। ਦਰਅਸਲ, ਪਰਿਣੀਤੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵਿਆਹ ਤੋਂ ਪਹਿਲਾਂ ਦੀਆਂ ਕਈ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਗਏ ਹਨ, ਜਿਸ ਵਿੱਚ ਉਹ ਆਪਣੇ ਸਹੁਰੇ ਪਰਿਵਾਰ ਨਾਲ ਮਸਤੀ ਕਰਦੇ ਹੋਏ ਵਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਪਰੀ ਅਤੇ ਰਾਘਵ ਦੋਵਾਂ ਨੇ ਉਦੈਪੁਰ ਦੇ 'ਦ ਲੀਲਾ ਪੈਲੇਸ' 'ਚ ਸੱਤ ਫੇਰੇ ਲਏ। ਪੂਰੇ ਰੀਤੀ-ਰਿਵਾਜਾਂ ਨਾਲ ਨਵਾਂ ਸਫ਼ਰ ਸ਼ੁਰੂ ਕੀਤਾ। ਫਿਰ ਅਦਾਕਾਰਾ ਵੀ ਆਪਣੇ ਸਹੁਰੇ ਘਰ ਚਲੀ ਗਈ। ਪਰ ਇਸ ਸਭ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਵਿਚਾਲੇ ਬਹੁਤ ਹੀ ਮਜ਼ੇਦਾਰ ਖੇਡ ਖੇਡੀ ਗਈ। ਇਸ ਖੇਡ ਦਾ ਨਾਂਅ 'ਦ ਚੋਪੜਾ ਬਨਾਮ ਚੱਢਾ' ਰੱਖਿਆ ਗਿਆ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਹੁਣ ਸਾਹਮਣੇ ਆਏ ਹਨ। ਪਰਿਣੀਤੀ ਨੇ ਅੱਗੇ ਲਿਖਿਆ, 'ਇਹ ਇੱਕ ਟ੍ਰੈਂਡ ਸੈੱਟ ਕਰਨ ਬਾਰੇ ਹੈ। ਇਹ ਸਿਰਫ਼ ਜਿੱਤਣ ਜਾਂ ਹਾਰਨ ਬਾਰੇ ਨਹੀਂ ਹੈ। ਇਹ ਉਨ੍ਹਾਂ ਯਾਦਗਾਰੀ ਪਲਾਂ, ਖੁਸ਼ੀ ਅਤੇ ਸਭ ਤੋਂ ਵੱਧ ਮਜ਼ਬੂਤ ਬੰਧਨਾਂ ਬਾਰੇ ਹੈ। ਸਾਡੀ ਚੱਢਾ ਬਨਾਮ ਚੋਪੜਾ ਜੰਗ ਇੱਕ ਐਪਿਕ ਲੜਾਈ ਸੀ, ਜਿੱਥੇ ਦੋਵੇਂ ਟੀਮਾਂ ਜੇਤੂ ਰਹੀਆਂ ਅਤੇ ਦਿਲ ਸੱਚਮੁੱਚ ਜਿੱਤ ਲਏ ਗਏ। ਦਰਅਸਲ, ਇਹ ਰਾਘਵ ਅਤੇ ਪਰਿਣੀਤੀ ਦੇ ਪਰਿਵਾਰਾਂ ਵਿਚਾਲੇ ਮੁਕਾਬਲਾ ਸੀ। ਦੋਵਾਂ ਨੇ ਇਸ ਪਲ ਦਾ ਖੂਬ ਆਨੰਦ ਵੀ ਲਿਆ। ਪਰਿਣੀਤੀ ਚੋਪੜਾ ਦਾ ਪਰਿਵਾਰ ਇੱਕ ਪਾਸੇ ਹੈ ਅਤੇ ਰਾਘਵ ਦਾ ਪਰਿਵਾਰ ਦੂਜੇ ਪਾਸੇ। ਅਜਿਹੇ 'ਚ ਦੋਵੇਂ ਟੀਮਾਂ ਇਕ-ਦੂਜੇ ਦੇ ਖਿਲਾਫ ਮੈਦਾਨ 'ਚ ਉਤਰੀਆਂ ਪਰ ਕਿਸੇ ਦੀ ਜਿੱਤ ਜਾਂ ਹਾਰ ਦਾ ਕੋਈ ਦੁੱਖ ਨਹੀਂ ਸੀ।