ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਪਠਾਨ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ

ਫਿਲਮ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ

ਗੀਤ ਦੇ ਕੁਝ ਦ੍ਰਿਸ਼ਾਂ ਅਤੇ ਦੀਪਿਕਾ ਪਾਦੁਕੋਣ ਦੇ ਪਹਿਰਾਵੇ 'ਤੇ ਕੁਝ ਸਿਆਸਤਦਾਨਾਂ ਸਮੇਤ ਕੁਝ ਲੋਕਾਂ ਨੇ ਇਤਰਾਜ਼ ਜਤਾਇਆ

ਹਾਲਾਂਕਿ ਕੁਝ ਲੋਕ ਸ਼ਾਹਰੁਖ ਖਾਨ ਦੀ 'ਪਠਾਨ' ਦੇ ਸਮਰਥਨ 'ਚ ਵੀ ਆਏ ਹਨ

ਇਹੀ ਨਹੀਂ ਕਈ ਜਗ੍ਹਾ ‘ਤੇ ਇਸ ਫਿਲਮ ਨੂੰ ਲੈਕੇ ਵਿਵਾਦ ਇੰਨਾਂ ਜ਼ਿਆਦਾ ਭਖ ਗਿਆ ਹੈ ਕਿ ਸ਼ਾਹਰੁਖ ਤੇ ਦੀਪਿਕਾ ਦੇ ਪੁਤਲੇ ਸਾੜੇ ਜਾ ਰਹੇ ਹਨ

ਇਸ ਦੇ ਨਾਲ ਨਾਲ ਫਿਲਮ ਦੇ ਪੋਸਟਰ ਨੂੰ ਅੱਗ ਲਗਾਈ ਜਾ ਰਹੀ ਹੈ।

ਪਹਿਲਾਂ ਦੀਪਿਕਾ ਦੇ ਗੀਤ 'ਚ ਡਾਂਸ ਦਾ ਮਜ਼ਾਕ ਉਡਾਇਆ ਗਿਆ, ਫਿਰ ਉਸ ਦੇ ਪਹਿਰਾਵੇ ਦਾ ਵੀ ਮਜ਼ਾਕ ਉਡਾਇਆ ਗਿਆ।

ਇਸ ਦੌਰਾਨ 'ਬੇਸ਼ਰਮ ਰੰਗ' 'ਤੇ ਵੀ ਸਾਹਿਤਕ ਚੋਰੀ ਦਾ ਇਲਜ਼ਾਮ ਲੱਗਾ ਸੀ ਅਤੇ ਕਿਹਾ ਗਿਆ ਸੀ ਕਿ ਇਹ ਸਾਲ 2016 'ਚ ਜੈਨ ਦੇ ਮਾਰੀਬਾ ਗੀਤ ਦੀ ਧੁਨ ਤੋਂ ਚੋਰੀ ਕੀਤਾ ਗਿਆ ਸੀ।

'ਪਠਾਨ' ਗੀਤ ਵਿਵਾਦ ਦਰਮਿਆਨ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪਹੁੰਚੇ ਸ਼ਾਹਰੁਖ ਖਾਨ ਨੇ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ 'ਤੇ ਨਕਾਰਾਤਮਕਤਾ ਫੈਲਾਉਣ ਦਾ ਕੰਮ ਕਰਦੇ ਹਨ

ਸ਼ਾਹਰੁਖ ਖਾਨ ਨੇ ਕਿਹਾ ਕਿ, ਦੁਨੀਆਂ ਭਾਵੇਂ ਕੁਝ ਵੀ ਕਰੇ, ਮੈਂ ਅਤੇ ਤੁਸੀਂ ਅਤੇ ਸਾਰੇ ਸਕਾਰਾਤਮਕ ਲੋਕ ਜ਼ਿੰਦਾ ਹਾਂ।