ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਸਟਾਰਰ ਹਾਰਰ ਕਾਮੇਡੀ ਫਿਲਮ 'ਫੋਨ ਭੂਤ' ਅੱਜ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ।
ਜਾਹਨਵੀ ਕਪੂਰ ਸਟਾਰਰ 'ਮਿਲੀ' ਅਤੇ ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਦੀ 'ਡਬਲ ਐਕਸਐਲ' ਨਾਲ ਰਿਲੀਜ਼ ਹੋਈ ਅਲੌਕਿਕ-ਕਾਮੇਡੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਰਹੀ ਹੈ
ਗੁਰਮੀਤ ਸਿੰਘ ਦੁਆਰਾ ਨਿਰਦੇਸ਼ਤ ਅਤੇ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦੁਆਰਾ ਨਿਰਮਿਤ ਫੋਨ ਭੂਤ ਨੂੰ ਮਜ਼ੇਦਾਰ ਫਿਲਮ ਦੱਸਿਆ ਜਾ ਰਿਹਾ ਹੈ
ਮੁੱਖ ਕਲਾਕਾਰਾਂ ਨੇ ਕਿਹਾ ਹੈ ਕਿ ਇਹ ਇੱਕ ਪਰਿਵਾਰਕ ਫਿਲਮ ਹੈ ਅਤੇ ਬੱਚੇ ਵੀ ਇਸ ਨੂੰ ਦੇਖ ਸਕਦੇ ਹਨ।
'ਫੋਨ ਭੂਤ' 'ਚ ਕੈਟਰੀਨਾ 'ਭੂਤ' ਦੇ ਕਿਰਦਾਰ 'ਚ ਹੈ, ਜਦਕਿ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ 'ਘੋਸਟ ਬਸਟਰ' ਦੇ ਕਿਰਦਾਰ 'ਚ ਹਨ
ਇਸ ਦੇ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ, ਫੋਨ ਭੂਤ ਨੂੰ ਪ੍ਰਸ਼ੰਸਕਾਂ ਤੋਂ 'ਥੰਬਸ ਅੱਪ' ਮਿਲਿਆ
ਦੱਸ ਦਈਏ ਕਿ ਟਵਿੱਟਰ ਦੀ ਜਨਤਾ ਫ਼ਿਲਮ ਨੂੰ `ਨਾਨ ਸਟਾਪ ਲਾਫਟਰ` ਦੱਸ ਰਹੀ ਹੈ।
ਫਿਲਮ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, #Phonebhoot ਸਿਰਫ਼ ਇੱਕ ਡਰਾਉਣੀ ਕਾਮੇਡੀ ਨਹੀਂ ਹੈ, ਸਗੋਂ ਇੱਕ ਪਾਗਲਪਨ ਹੈ।
ਦੱਸ ਦੇਈਏ ਕਿ ਜਦੋਂ ਤੋਂ ਦਰਸ਼ਕਾਂ ਨੇ ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਸਟਾਰਰ ਫਿਲਮ ਫੋਨ ਭੂਤ ਦਾ ਪਹਿਲਾ ਪੋਸਟਰ ਦੇਖਿਆ ਸੀ, ਉਹ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ
ਫੋਨ ਭੂਤ ਤਿਕੜੀ ਦੀ ਕੈਮਿਸਟਰੀ ਉਹ ਚੀਜ਼ ਹੈ ਜਿਸਦਾ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਸੀ ਅਤੇ ਇਸ ਦੀਆਂ ਸਮੀਖਿਆਵਾਂ ਨੇ ਸਾਬਤ ਕੀਤਾ ਹੈ ਕਿ ਇਸਨੂੰ ਦੇਖਣਾ ਮਜ਼ੇਦਾਰ ਹੈ।