ਰਣਦੀਪ ਹੁੱਡਾ ਨੇ ਵੱਖ-ਵੱਖ ਸ਼ੈਲੀਆਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਰਣਦੀਪ ਨੇ ਫਿਲਮ 'ਮਾਨਸੂਨ ਵੈਡਿੰਗ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਉਨ੍ਹਾਂ ਦੇ ਪਰਿਵਾਰ ਦਾ ਦੂਰ-ਦੂਰ ਤੱਕ ਬਾਲੀਵੁੱਡ ਨਾਲ ਕੋਈ ਸਬੰਧ ਨਹੀਂ ਹੈ ਰਣਬੀਰ ਹੁੱਡਾ ਦੇ ਪਿਤਾ ਇੱਕ ਸਰਜਨ ਹਨ ਅਤੇ ਮਾਂ ਆਸ਼ਾ ਹੁੱਡਾ ਇੱਕ ਸਮਾਜ ਸੇਵਕ ਹਨ ਰਣਦੀਪ ਭਰਾ ਸਾਫਟਵੇਅਰ ਇੰਜੀਨੀਅਰ ਤੇ ਭੈਣ ਇੱਕ ਡਾਕਟਰ ਹੈ ਰਣਦੀਪ ਹੁੱਡਾ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਐਕਟਰ ਬਣੇ ਰਣਦੀਪ ਨੂੰ ਅਸਲ ਪਛਾਣ ਫਿਲਮ 'ਡੀ' ਤੋਂ ਮਿਲੀ ਫਿਲਮ 'ਰੰਗਰਸੀਆ' 'ਚ ਬੇਹੱਦ ਬੋਲਡ ਕਿਰਦਾਰ ਨਿਭਾ ਕੇ ਲਾਈਮਲਾਈਟ 'ਚ ਰਹੇ ਰਣਦੀਪ ਹੁੱਡਾ ਸਰਬਜੀਤ ਦਾ ਕਿਰਦਾਰ ਵੀ ਨਿਭਾਅ ਚੁੱਕੇ ਹਨ ਰਣਦੀਪ ਹੁੱਡਾ ਹੁਣ ਵੀਰ ਸਾਵਰਕਰ ਦੇ ਕਿਰਦਾਰ 'ਚ ਨਜ਼ਰ ਆਉਣਗੇ