ਇਸ ਯੋਜਨਾ ਦਾ ਮਕਸਦ ਹੈ ਕਿ ਕਮਜ਼ੋਰ ਵਰਗ ਦੀਆਂ ਔਰਤਾਂ ਵੀ ਪ੍ਰੈਗਨੈਂਸੀ ਦੌਰਾਨ ਬਿਹਤਰ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਣ ਇਸ ਸਕੀਮ ਤਹਿਤ ਸਰਕਾਰ ਦਿਹਾੜੀਦਾਰ ਮਜ਼ਦੂਰਾਂ ਅਤੇ ਔਰਤਾਂ ਨੂੰ ਵਿੱਤੀ ਅਤੇ ਸਿਹਤ ਸਬੰਧੀ ਸਹਾਇਤਾ ਪ੍ਰਦਾਨ ਕਰਦੀ ਹੈ ਸਰਕਾਰ ਇਨ੍ਹਾਂ ਔਰਤਾਂ ਦਾ ਮੁਫਤ ਇਲਾਜ ਕਰਦੀ ਹੈ। ਕੋਈ ਵੀ ਦਿਹਾੜੀਦਾਰ ਔਰਤ ਹਸਪਤਾਲ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀ ਹੈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਯੋਜਨਾ ਕੇਂਦਰ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਚਲਾਈ ਗਈ ਹੈ ਇਸ ਸਕੀਮ ਤਹਿਤ ਔਰਤਾਂ ਗਰਭ ਅਵਸਥਾ ਦੌਰਾਨ ਹਸਪਤਾਲ ਵਿੱਚ ਮੁਫ਼ਤ ਇਲਾਜ ਕਰਵਾ ਸਕਦੀਆਂ ਹਨ। ਸਰਕਾਰ ਨੇ ਇਹ ਸਕੀਮ ਸਾਲ 2016 ਵਿੱਚ ਸ਼ੁਰੂ ਕੀਤੀ ਸੀ। ਜਣੇਪੇ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਦੇ ਇਲਾਜ ਦਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ ਸਕੀਮ ਤਹਿਤ ਸਰਕਾਰ ਹਰ ਔਰਤ ਨੂੰ 5000 ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਂਦੀ ਹੈ ਸਕੀਮ ਤਹਿਤ ਹੀਮੋਗਲੋਬਿਨ , ਬਲੱਡ , ਯੂਰੀਨ ਟੈਸਟ, ਅਲਟਰਾਸਾਊਂਡ ਟੈਸਟ ਵੀ ਕੀਤੇ ਜਾਂਦੇ ਹਨ