Daaru Na Peenda Hove Trailer: ਪੰਜਾਬੀ ਅਦਾਕਾਰ ਅਤੇ ਮਸ਼ਹੂਰ ਗਾਇਕ ਅਮਰਿੰਦਰ ਗਿੱਲ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਵਿਚਾਲੇ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ।
ABP Sanjha

Daaru Na Peenda Hove Trailer: ਪੰਜਾਬੀ ਅਦਾਕਾਰ ਅਤੇ ਮਸ਼ਹੂਰ ਗਾਇਕ ਅਮਰਿੰਦਰ ਗਿੱਲ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਵਿਚਾਲੇ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ।

ਇਸ ਵਾਰ ਗਾਇਕ ਨੂੰ ਕੁਝ ਅਜਿਹਾ ਕਰਦੇ ਹੋਏ ਵੇਖਿਆ ਜਾ ਰਿਹਾ ਹੈ, ਜਿਸ ਨੂੰ ਵੇਖ ਪ੍ਰਸ਼ੰਸਕ ਹੱਸ-ਹੱਸ ਦੋਹਰੇ ਹੋ ਰਹੇ ਹਨ।
ABP Sanjha

ਇਸ ਵਾਰ ਗਾਇਕ ਨੂੰ ਕੁਝ ਅਜਿਹਾ ਕਰਦੇ ਹੋਏ ਵੇਖਿਆ ਜਾ ਰਿਹਾ ਹੈ, ਜਿਸ ਨੂੰ ਵੇਖ ਪ੍ਰਸ਼ੰਸਕ ਹੱਸ-ਹੱਸ ਦੋਹਰੇ ਹੋ ਰਹੇ ਹਨ।

ਦਰਅਸਲ, ਕਲਾਕਾਰ ਇੱਕ ਵਾਰ ਫਿਰ ਤੋਂ ਫੈਨਜ਼ ਵਿਚਾਲੇ ਕੁਝ ਅਜਿਹਾ ਲੈ ਕੇ ਪੇਸ਼ ਹੋਏ ਹਨ, ਜਿਸ ਨੂੰ ਵੇਖ ਹਰ ਕੋਈ ਗਦਗਦ ਹੋ ਰਿਹਾ ਹੈ।
ABP Sanjha

ਦਰਅਸਲ, ਕਲਾਕਾਰ ਇੱਕ ਵਾਰ ਫਿਰ ਤੋਂ ਫੈਨਜ਼ ਵਿਚਾਲੇ ਕੁਝ ਅਜਿਹਾ ਲੈ ਕੇ ਪੇਸ਼ ਹੋਏ ਹਨ, ਜਿਸ ਨੂੰ ਵੇਖ ਹਰ ਕੋਈ ਗਦਗਦ ਹੋ ਰਿਹਾ ਹੈ।

ਦੱਸ ਦੇਈਏ ਕਿ ਕਲਾਕਾਰ ਦੀ ਨਵੀਂ ਫਿਲਮ ਦਾਰੂ ਨਾ ਪੀਂਦਾ ਹੋਵੇ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਵਿੱਚ ਕਲਾਕਾਰ ਨਾਲ ਉਹੀ ਛੋਟੀ ਬੱਚੀ ਨੂਰ ਕੌਰ ਨਜ਼ਰ ਆ ਰਹੀ ਹੈ, ਜਿਸ ਨੂੰ ਅਮਰਿੰਦਰ ਗਿੱਲ ਦੀ ਧੀ ਕਿਹਾ ਜਾ ਰਿਹਾ ਹੈ।

ਦੱਸ ਦੇਈਏ ਕਿ ਇਹ ਫਿਲਮ ਭਾਵੁਕ ਕਰ ਦੇਣ ਦੇ ਨਾਲ-ਨਾਲ ਹਾਸੇ-ਮਜ਼ਾਕ ਵਾਲੀ ਵੀ ਹੋਏਗੀ। ਇਸਦਾ ਅੰਦਾਜ਼ਾ ਫਿਲਮ ਦੇ ਟ੍ਰੇਲਰ ਤੋਂ ਲਗਾਇਆ ਜਾ ਸਕਦਾ ਹੈ।

ABP Sanjha

ਇਸ ਫਿਲਮ 'ਚ ਅਮਰਿੰਦਰ ਗਿੱਲ ਮੁੱਖ ਭੂਮਿਕਾ ਨਿਭਾ ਰਹੇ ਹਨ। ਗਿੱਲ ਤੋਂ ਇਲਾਵਾ ਜ਼ਾਫਰੀ ਖਾਨ, ਸੋਹੇਲਾ ਕੌਰ ਅਤੇ ਪੁਖਰਾਜ ਸੰਧੂ ਵਰਗੇ ਕਲਾਕਾਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ABP Sanjha

ਫਿਲਮ 'ਦਾਰੂ ਨਾ ਪੀਂਦਾ ਹੋਵੇ' ਦੀ ਕਹਾਣੀ ਹਰਪ੍ਰੀਤ ਸਿੰਘ ਜਵੰਦਾ ਅਤੇ ਨਾਥਨ ਗੈਂਡਰੋਨ ਦੁਆਰਾ ਲਿਖੀ ਗਈ ਹੈ।

ABP Sanjha

ਇਹ ਫਿਲਮ 'ਬਰੂਕਸਵੁੱਡ ਫਿਲਮਜ਼' ਦੁਆਰਾ ਬਣਾਈ ਗਈ ਹੈ ਅਤੇ ਸੁਨੀਲ ਸ਼ਰਮਾ, ਦਰਸ਼ਨ ਸ਼ਰਮਾ, ਸੁਖਜਿੰਦਰ ਬੱਚੂ ਅਤੇ ਚਰਨਪ੍ਰੀਤ ਬੱਲ ਸਹਿ-ਨਿਰਮਾਤਾ ਹਨ। ਜਦੋਂ ਕਿ ਇਸ ਦਾ ਨਿਰਦੇਸ਼ਨ ਰਾਜੀਵ ਢੀਂਗਰਾ ਨੇ ਕੀਤਾ ਹੈ।

ABP Sanjha

ਦੱਸ ਦੇਈਏ ਕਿ ਅਮਰਿੰਦਰ ਗਿੱਲ ਨੇ ਆਪਣੀ ਫਿਲਮ ਦੇ ਟ੍ਰੇਲਰ ਨੂੰ ਇੰਸਟਾਗ੍ਰਾਮ ਅਕਾਊਂਟ ਉੱਪਰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦਾ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਤੇਰੇ ਕਰਕੇ ਸਿਨਮੇ ਜਾਵਾਂਗੇ ਐਨੀ ਗਰਮੀ ਚ....

ABP Sanjha

ਇੱਕ ਨੇ ਲਿਖਿਆ, 'ਅਮਰਿੰਦਰ ਗਿੱਲ ਨੂੰ ਕਿਸੇ ਵਾਧੂ ਪ੍ਰਮੋਸ਼ਨ ਦੀ ਲੋੜ ਨਹੀਂ ਬਸ ਇੱਕ ਪੋਸਟ ਹੀ ਕਾਫੀ ਹੈ, ਸਿਨੇਮਾਘਰ ਭਰ ਜਾਣਗੇ ਆਪੇ ਹੀ।'

ABP Sanjha

ਇੱਕ ਹੋਰ ਨੇ ਲਿਖਿਆ, 'ਲੰਬੇ ਸਮੇਂ ਬਾਅਦ ਸਿਨੇਮਾਘਰਾਂ ਵਿੱਚ ਫਿਲਮ ਦੇਖਾਂਗਾ ਸਰ, ਤੁਹਾਨੂੰ 'ਦਾਰੂ ਨਾ ਪੀਂਦਾ ਹੋਵੇ' ਲਈ ਸ਼ੁੱਭਕਾਮਨਾਵਾਂ।' ਦੱਸ ਦੇਈਏ ਕਿ ਇਹ ਫਿਲਮ 2 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।