Diljit Dosanjh On Anant-Radhika Pre-wedding: ਮੁਕੇਸ਼ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਗੁਜਰਾਤ ਦੇ ਜਾਮਨਗਰ 'ਚ 1 ਮਾਰਚ ਤੋਂ ਸ਼ੁਰੂ ਹੋ ਗਏ ਹਨ। ਇਸ ਤਿੰਨ ਰੋਜ਼ਾ ਜਸ਼ਨ ਵਿੱਚ ਜਾਮਨਗਰ ਵਿੱਚ ਦੇਸ਼-ਵਿਦੇਸ਼ ਦੀਆਂ ਵੱਡੀਆਂ ਹਸਤੀਆਂ ਦੇ ਨਾਲ-ਨਾਲ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰੇ ਵੀ ਇਕੱਠੇ ਹੋਏ। ਇਸ ਵਿਚਾਲੇ ਦਿਲਜੀਤ ਦੋਸਾਂਝ ਵੀ ਜਾਮਨਗਰ ਲਈ ਰਵਾਨਾ ਹੋ ਚੁੱਕੇ ਹਨ। ਜੀ ਹਾਂ, ਹਾਲੀਵੁੱਡ ਸਟਾਰ ਰਿਹਾਨਾ ਤੋਂ ਬਾਅਦ ਦਿਲਜੀਤ ਦੋਸਾਂਝ ਆਪਣੇ ਪੰਜਾਬੀ ਗੀਤਾਂ ਨਾਲ ਮਸ਼ਹੂਰ ਹਸਤੀਆਂ ਦਾ ਮਨੋਰੰਜਨ ਕਰਦੇ ਹੋਏ ਵਿਖਾਈ ਦੇਣਗੇ। ਦੱਸ ਦੇਈਏ ਕਿ ਦਿਲਜੀਤ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਕਲਾਕਾਰ ਅਨੰਤ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਨਿਕਲ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੂੰ ਚਿੱਟੇ ਰੰਗ ਦੇ ਕੁੜਤੇ ਪੰਜਾਮੇ ਵਿੱਚ ਵੇਖਿਆ ਗਿਆ। ਇੱਕ ਵਾਰ ਫਿਰ ਤੋਂ ਕਲਾਕਾਰ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਦੱਸ ਦੇਈਏ ਕਿ ਦਿਲਜੀਤ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਨਾ ਸਿਰਫ ਪੰਜਾਬੀ, ਹਿੰਦੀ ਬਲਕਿ ਹਾਲੀਵੁੱਡ ਇੰਡਸਟਰੀ ਤੱਕ ਨਾਂਅ ਕਮਾ ਲਿਆ ਹੈ। ਇਸ ਵਿਚਾਲੇ ਦੋਸਾਂਝਾਵਾਲੇ ਦਾ ਇਸ ਜਸ਼ਨ ਦਾ ਹਿੱਸਾ ਬਣਨਾ ਪੰਜਾਬੀਆਂ ਲਈ ਵੀ ਸ਼ਾਨ ਦੀ ਗੱਲ ਹੈ। ਫਿਲਹਾਲ ਰਿਹਾਨਾ ਤੋਂ ਬਾਅਦ ਦਿਲਜੀਤ ਇੰਡਸਟਰੀ ਦੀਆਂ ਹਸਤੀਆਂ ਨੂੰ ਕਿਵੇਂ ਦੀਵਾਨਾ ਬਣਾਉਂਦੇ ਹਨ, ਇਹ ਵੇਖਣਾ ਬੇਹੱਦ ਦਿਲਚਸਪ ਰਹੇਗਾ।