Diljit Dosanjh charges private event: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੁਨੀਆ ਭਰ ਵਿੱਚ ਮਸ਼ਹੂਰ ਹਨ। ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਦੋਸਾਂਝਾਵਾਲੇ ਦੀ ਆਵਾਜ਼ ਗੂੰਜਦੀ ਹੈ। ਖਾਸ ਗੱਲ ਇਹ ਹੈ ਕਿ ਪੰਜਾਬੀ ਗਾਇਕ ਦੀ ਹਰ ਐਲਬਮ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਦਾ ਹੈ। ਅੱਜ ਅਸੀ ਤੁਹਾਨੂੰ ਦਿਲਜੀਤ ਬਾਰੇ ਇੱਕ ਖਾਸ ਗੱਲ ਦੱਸਣ ਜਾ ਰਹੇ ਹਾਂ ਕਿ ਆਖਿਰ ਇਹ ਕਲਾਕਾਰ ਪ੍ਰਾਈਵੇਟ ਪਾਰਟੀਆਂ ਵਿੱਚ ਪਰਫਾਰਮ ਕਰਨ ਲਈ ਕਿੰਨੀ ਫੀਸ ਵਸੂਲਦਾ ਹੈ। ਡੀਐਨਏ ਦੀ ਰਿਪੋਰਟ ਮੁਤਾਬਕ ਦਿਲਜੀਤ ਦੋਸਾਂਝ ਆਪਣੇ ਇੱਕ ਨਿੱਜੀ ਪਰਫਾਰਮ ਲਈ ਕਰੀਬ 4 ਕਰੋੜ ਰੁਪਏ ਚਾਰਜ ਕਰਦਾ ਹੈ। ਹਾਲ ਹੀ 'ਚ ਦਿਲਜੀਤ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਦੌਰਾਨ ਅਨੰਤ ਨੇ ਕਲਾਕਾਰ ਨੂੰ 20 ਮਿੰਟ ਵਾਧੂ ਪਰਫਾਰਮ ਕਰਨ ਲਈ ਵੀ ਕਿਹਾ ਸੀ। ਹਾਲਾਂਕਿ, ਗਾਇਕ ਨੇ ਇਸ ਸਮਾਗਮ ਲਈ ਪਰਫਾਰਮ ਕਰਨ ਲਈ ਕਿੰਨੀ ਰਕਮ ਵਸੂਲ ਕੀਤੀ, ਇਸ ਬਾਰੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਲਗਭਗ 4 ਕਰੋੜ ਰੁਪਏ ਹੀ ਫੀਸ ਵਸੂਲਦਾ ਹੈ। ਇਸ ਵਿਚਾਲੇ ਹਾਲ ਹੀ 'ਚ ਦਿਲਜੀਤ ਨੇ ਹਾਲੀਵੁੱਡ ਸਿੰਗਰ ਐਡ ਸ਼ਿਰੀਨ ਦੇ ਨਾਲ ਇਕ ਕੰਸਰਟ 'ਚ ਵੀ ਪਰਫਾਰਮ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਅਤੇ ਹਾਲੀਵੁੱਡ ਗਾਇਕਾ ਵਿਚਾਲੇ ਹੋਈ ਜੁਗਲਬੰਦੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ। ਇਸ ਸਮਾਗਮ ਵਿੱਚ ਦਿਲਜੀਤ ਨੇ ਇੱਕ ਅੰਤਰਰਾਸ਼ਟਰੀ ਗਾਇਕ ਨਾਲ ਪੰਜਾਬੀ ਗੀਤ ਗਾਇਆ। ਪਿਛਲੇ ਸਾਲ, ਦਿਲਜੀਤ ਨੇ ਦੁਨੀਆ ਦੇ ਸਭ ਤੋਂ ਪ੍ਰਸਿੱਧ ਗਲੋਬਲ ਸੰਗੀਤ ਤਿਉਹਾਰਾਂ ਵਿੱਚੋਂ ਇੱਕ, ਕੋਚੇਲਾ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਕੇ ਇਤਿਹਾਸ ਰਚਿਆ ਸੀ।