Jasmine sandlas celebrate flowers holi: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਗਾਇਕੀ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਯਾਨੀ 25 ਮਾਰਚ ਨੂੰ ਦੁਨੀਆ ਭਰ ਵਿੱਚ ਹੋਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜੈਸਮੀਨ ਨੇ ਵੱਖਰੇ ਅੰਦਾਜ਼ ਵਿੱਚ ਹੋਲੀ ਸੈਲਿਬ੍ਰੇਟ ਕੀਤੀ। ਦਰਅਸਲ, ਜੈਸਮੀਨ ਨੇ ਸਵੀਮਿੰਗ ਪੁੱਲ਼ ਦੇ ਵਿੱਚ ਫੁੱਲਾਂ ਨਾਲ ਹੋਲੀ ਮਨਾਈ। ਜਿਸ ਦੀਆਂ ਤਸਵੀਰਾਂ ਜੈਸਮੀਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਜੈਸਮੀਨ ਖੂਬ ਮਸਤੀ ਕਰਦੇ ਹੋਏ ਵਿਖਾਈ ਦੇ ਰਹੀ ਹੈ। ਗਾਇਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਜੈਸਮੀਨ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਗਾਇਕਾ ਨੂੰ ਆਈ ਲਵ ਯੂ ਵੀ ਲਿਖ ਦਿੱਤਾ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਨ੍ਹਾਂ ਤਸਵੀਰਾਂ ਨੇ ਮੈਨੂੰ ਵੀ ਬਹੁਤ ਖੁਸ਼ ਕਰ ਦਿੱਤਾ। ਵਰਕਫਰੰਟ ਦੀ ਗੱਲ ਕਰਿਏ ਤਾਂ ਜੈਸਮੀਨ ਦਾ ਹਾਲ ਹੀ ਵਿੱਚ ਗੀਤ ਟੋਲਾ ਰਿਲੀਜ਼ ਹੋਇਆ ਹੈ। ਇਸ ਤੋਂ ਇਲਾਵਾ ਗਾਇਕਾ ਨੇ ਫਿਲਮ ਜੱਟ ਨੂੰ ਚੁੜੇਲ ਟੱਕਰੀ ਵਿੱਚ ਵੀ ਗੀਤ nabbe nabbe 90-90 ਗਾਇਆ ਹੈ।