Hans Raj Hans: ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਜ਼ਬਰਦਸਤ ਵੋਟਾਂ ਨਾਲ ਕਰਾਰੀ ਮਾਤ ਦਿੱਤੀ ਹੈ।



ਦੱਸ ਦੇਈਏ ਕਿ ਸਰਬਜੀਤ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਹੈ।



ਸਰਬਜੀਤ ਨੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਦੋਸਤ ਅਤੇ ਭਾਜਪਾ ਦੇ ਹੰਸਰਾਜ ਹੰਸ ਨੂੰ ਲੋਕ ਸਭਾ ਚੋਣਾਂ ਦੀ ਇਸ ਦੌੜ ਵਿੱਚ ਹਰਾਇਆ।



ਇਸ ਵਿਚਾਲੇ ਹੰਸ ਰਾਜ ਹੰਸ ਉੱਪਰ ਲੋਕ ਕਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ।



ਗਾਇਕ ਅਤੇ ਸਿਆਸਤਦਾਨ ਹੰਸ ਰਾਜ ਹੰਸ ਦੀ ਕਰਾਰੀ ਹਾਰ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੀਆਂ ਸੋਸ਼ਲ ਪੋਸਟਾਂ ਉੱਪਰ ਜਨਤਾ ਲਗਾਤਾਰ ਕਮੈਂਟ ਕਰ ਰਹੀ ਹੈ।



ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇਹ ਜੋ ਸਿੱਲ੍ਹੀ ਸਿੱਲ੍ਹੀ ਆਉਦੀ ਹਵਾ ਹੰਸ ਉਡਦਾ ਹੋਵੇਗਾ 😂😂 ਉੱਡ ਗਿਆ ਉਏ...



ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਡਾਇਨਾਸੋਰ ਆ ਸਕਦੇ ਆ ਪਰ ਭਾਜਪਾ ਨਹੀਂ ਆਉਂਦੀ ਪੰਜਾਬ ਵਿੱਚ।



ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਤੈਨੂੰ ਤਾਂ ਇੱਕ ਸੀਟ ਨਹੀਂ ਮਿਲੀ।



ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਬਹੁਤ ਕਹਿ ਰਿਹਾ ਸੀ ਨਾ ਕਿ ਬੀਜੇਪੀ ਸਰਕਾਰ ਬਨਣ ਤੋਂ ਬਾਅਦ ਕਿਸਾਨਾਂ ਨੂੰ ਦੱਸਾਂਗਾ, ਹੁਣ ਦੱਸ ਲਾ ਜੋ ਦੱਸਣਾ...



ਇਸ ਤਰ੍ਹਾਂ ਕਮੈਂਟਾ ਰਾਹੀਂ ਲੋਕ ਹੰਸ ਰਾਜ ਹੰਸ ਉੱਪਰ ਆਪਣੀ ਭੜਾਸ ਕੱਢ ਰਹੇ ਹਨ।