Kartar Cheema Father Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬੀ ਅਦਾਕਾਰ ਕਰਤਾਰ ਚੀਮਾ ਦੇ ਪਿਤਾ ਜਸਵਿੰਦਰ ਸਿੰਘ ਚੀਮਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।



ਜਾਣਕਾਰੀ ਦੇ ਅਨੁਸਾਰ, ਉਹ ਆਪਣੇ ਜੱਦੀ ਪਿੰਡ ਮੋਰਾਂਵਾਲੀ ਵਿੱਚ ਘਰ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਨਿਕਲੇ ਸਨ।



ਇਸ ਦੌਰਾਨ ਪਟਿਆਲਾ ਸਾਈਡ ਤੋਂ ਆ ਰਹੀ ਇਕ ਕਾਰ ਨੇ ਅਚਾਨਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਚਲਦਿਆ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ।



ਜਾਣਕਾਰੀ ਮੁਤਾਬਕ ਇਹ ਸਾਰਾ ਹਾਦਸਾ ਮੋਰਾਂਵਾਲੀ ਗੁਰੂਘਰ ਦੇ ਸਾਹਮਣੇ ਵਾਪਰਿਆ। ਇਸ ਤੋਂ ਬਾਅਦ ਪਰਿਵਾਰ ਦੇ ਵਿਚ ਸੋਗ ਦੀ ਲਹਿਰ ਹੈ।



ਇੰਡਸਟਰੀ ਦੇ ਮਸ਼ਹੂਰ ਹਸਤੀਆਂ ਵੱਲੋਂ ਕਰਤਾਰ ਚੀਮਾ ਦੇ ਘਰ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਹਨ। ਇਸ ਦੇ ਨਾਲ ਦੇ ਦੱਸ ਦੇਈਏ ਕਿ ਅਦਾਕਾਰ ਦੇ ਵਲੋਂ ਆਪਣੇ ਸੋਸ਼ਲ ਮੀਡਿਆ ਪੇਜ ‘ਤੇ ਭਾਵੁਕ ਭਰੀ ਪੋਸਟ ਵੀ ਕੀਤੀ ਗਈ ਹੈ।



ਜਿਸ ਦੇ ਵਿਚ ਉਨ੍ਹਾਂ ਦੇ ਵਲੋਂ ਲਿਖਿਆ ਹੈ ਕਿ ਵਾਹਿਗੁਰੂ ਹੁਣ ਮੈਂ ਡੈਡੀ ਕਿਹਨੂੰ ਕਹਿਣਾ। ਬੁੱਧਵਾਰ ਜਾਣੀ ਕਿ ਅੱਜ ਸੁਨਾਮ ਦੇ ਵਿਚ ਕਰਤਾਰ ਚੀਮਾ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ।



ਇਸ ਅਚਾਨਕ ਵਾਪਰੇ ਹਾਦਸੇ ਨੇ ਜਿਥੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਓਥੇ ਹੀ ਪਰਿਵਾਰ ਦੇ ਉਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਓਦਰ ਦੂਜੇ ਪਾਸੇ ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਦੇ ਵਲੋਂ ਹਾਦਸਾ ਹੋਣ ਦੇ ਅਸਲੀ ਕਰਨਾ ਪਤਾ ਲਗਾਇਆ ਜਾ ਰਿਹਾ ਹੈ।