Punjabi Singer Sudesh Kumari: ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਪੰਜ ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ, ਪੰਜਾਬ ਦੇ ਲੋਕਾਂ ਵਿੱਚ ਪ੍ਰਵਾਸੀਆਂ ਵਿਰੁੱਧ ਗੁੱਸੇ ਦੀ ਭਾਰੀ ਲਹਿਰ ਹੈ...



ਅਤੇ ਪੰਜਾਬ ਵਿੱਚੋਂ ਦੋਸ਼ੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੰਗ ਲਗਾਤਾਰ ਉੱਠ ਰਹੀ ਹੈ। ਇਸ ਦਰਦਨਾਕ ਵਾਰਦਾਤ ਉੱਪਰ ਨਾ ਸਿਰਫ਼ ਪੰਜਾਬ ਵਾਸੀਆਂ ਸਗੋਂ ਪੰਜਾਬੀ ਕਲਾਕਾਰਾਂ ਵੱਲੋਂ ਵੀ ਦੁੱਖ ਜਤਾਇਆ ਗਿਆ ਹੈ।



ਮਸ਼ਹੂਰ ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਨੇ ਵੀ ਇਸ ਦੁਖਦ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਅਦਾਕਾਰਾ ਨੇ ਪੰਜ ਸਾਲ ਦੇ ਬੱਚੇ ਅਤੇ ਉਸਦੀ ਭੈਣ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ...

ਮਸ਼ਹੂਰ ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਨੇ ਵੀ ਇਸ ਦੁਖਦ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ। ਅਦਾਕਾਰਾ ਨੇ ਪੰਜ ਸਾਲ ਦੇ ਬੱਚੇ ਅਤੇ ਉਸਦੀ ਭੈਣ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ...

ਬਹੁਤ ਹੀ ਸ਼ਰਮਨਾਕ ਤੇ ਦਿਲ ਦਹਿਲਾਉਣ ਵਾਲੀ ਹਰਕਤ💔💔😭😭,,,,,,,, ਇਸ ਤਰ੍ਹਾਂ ਦੀ ਹਰਕਤ ਤਾਂ ਜਾਨਵਰ ਵੀ ਨਹੀਂ ਕਰਦੇ, ਜਿਸ ਤਰ੍ਹਾਂ ਦੀ ਬੇਸ਼ਰਮੀ ਇਸ ਦੁਸ਼ਟ ਨੇ ਕੀਤੀ ਹੈ। ਇਹੋ ਜਹੇ ਦਰਿੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ।



ਵਾਹਿਗੁਰੂ ਜੀ ਹਰਵੀਰ ਪੁੱਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖ਼ਸ਼ਣ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਪੁੱਤ ਦੀ ਕਮੀ ਤਾਂ ਪੂਰੀ ਨਹੀਂ ਹੋ ਸੱਕਦੀ ਪਰ ਸਰਕਾਰ ਅੱਗੇ ਗੁਜ਼ਾਰਿਸ਼ ਹੈ ਕਿ ਇਸ 5 ਸਾਲਾਂ ਦੇ ਮਾਸੂਮ ਜਵਾਕ ਨੂੰ...



ਇਸ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦੇਣ। ਵਾਹਿਗੁਰੂ ਜੀ ਮਿਹਰ ਕਰਨ🙏🏻🙏🏻🙏🏻🙏🏻...ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਪੰਜਾਬ ਵਾਸੀਆਂ ਵਿੱਚ ਕਾਫੀ ਗੁੱਸਾ ਹੈ। ਉਨ੍ਹਾਂ ਦਾ ਇਹੀ ਕਹਿਣਾ ਹੈ ਕਿ ਪੰਜਾਬ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾਵੇ।



ਇਸ ਘਟਨਾ ਤੋਂ ਬਾਅਦ ਕਈ ਪਿੰਡਾਂ ਵੱਲੋਂ ਪ੍ਰਵਾਸੀਆਂ ਨੂੰ ਲੈ ਫੁਰਮਾਨ ਜਾਰੀ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਜਿਸ ਕਿਸਾਨ ਦੇ ਖੇਤ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ, ਉਹ ਕਿਸਾਨ ਉਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।



ਹਾਲਾਂਕਿ ਕਈ ਲੋਕਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।